ਬੀਬੀਐਨ ਨੈਟਵਰਕ ਪੰਜਾਬ, ਪਟਿਆਲਾ ਬਿਊਰੋ, 23 ਮਾਰਚ
ਇੱਕ ਨੌਜਵਾਨ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪਟਿਆਲਾ ਦੇ ਸ਼ੰਭੂ ਥਾਣਾ ਖੇਤਰ ਵਿੱਚ ਇੱਕ 22 ਸਾਲਾ ਇਕ ਨੌਜਵਾਨ ਨੇ ਆਪਣੀ ਮਾਂ ਉਮਰ ਦੀ 60 ਸਾਲਾ ਔਰਤ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਬਜ਼ੁਰਗ ਔਰਤ ਵੱਲੋਂ ਵਿਰੋਧ ਕਰਨ ‘ਤੇ ਦੋਸ਼ੀ ਨੌਜਵਾਨ ਨੇ ਔਰਤ ਦਾ ਰੁਮਾਲ ਨਾਲ ਗਲਾ ਘੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ADVERTISEMENT
ਖੁਦਕੁਸ਼ੀ ਦਾ ਸਬੂਤ ਦੇਣ ਲਈ ਦਰੱਖਤ ਨਾਲ ਲਟਕਾਈ ਲਾਸ਼
ਕਤਲ ਨੂੰ ਖੁਦਕੁਸ਼ੀ ਦਾ ਰੂਪ ਦੇਣ ਲਈ ਮੁਲਜ਼ਮਾਂ ਨੇ ਔਰਤ ਦੀ ਲਾਸ਼ ਨੂੰ ਦਰੱਖਤ ਨਾਲ ਲਟਕਾ ਦਿੱਤਾ ਸੀ। ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਕਤਲ ਕਰਨ ਵਾਲੇ ਮੁਲਜ਼ਮ ਨੌਜਵਾਨ ਗੁਰਦਿਆਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ADVERTISEMENT
ADVERTISEMENT