ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 23 ਮਾਰਚ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਸਿੰਘ ਸ਼ਹੀਦੀ ਦਿਹਾੜਾ ਅੱਜ ਬਰਨਾਲਾ ਦਾਣਾ ਮੰਡੀ ਵਿਖੇ ਪੂਰੇ ਜ਼ਿਲ੍ਹੇ ਵਿੱਚੋਂ ਔਰਤਾਂ ਕਿਸਾਨਾਂ ਮਜ਼ਦੂਰਾਂ ਤੇ ਨੌਜਵਾਨਾਂ ਦੇ ਕਾਫਲੇ ਵੱਡੀ ਗਿਣਤੀ ਵਿੱਚ ਪਹੁੰਚੇ। ਸਭ ਪਹਿਲਾਂ ਦੋ ਮਿੰਟ ਦਾ ਮੋਨ ਧਾਰਕੇ ਸ਼ਹੀਦਾਂ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ। ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਉਸ ਸਾਥੀਆ ਨੇ ਉਸ ਸਮੇਂ ਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਸੰਘਰਸ਼ ਕੀਤਾ ਸੀ। ਉਹ ਚਾਹੁੰਦੇ ਸਨ ਕਿ ਦੇਸ਼ ਵਿੱਚ ਵਸਦੇ ਕੁੱਲ ਵਰਗ (ਮਨੁੱਖ ਹੱਥੋਂ ਮਨੁੱਖ)ਦੀ ਲੁੱਟ ਨਾ ਹੋਵੇ।ਹਰ ਇਕ ਨੂੰ ਰੋਟੀ ਰੋਜ਼ੀ ਕਪੜਾ ਮਕਾਨ ਮਿਲੇ। ਅੱਜ ਵੀ ਭਾਰਤ ਅੰਦਰ 1931ਵਾਲੇ ਹਾਲਾਤ ਬਣੇ ਹੋਏ ਹਨ। ਭਾਰਤੀ ਹਾਕਮ ਅੱਜ ਵੀ ਸਾਮਰਾਜੀ ਕਾਰਪੋਰੇਟ ਘਰਾਣਿਆਂ ਨੂੰ ਵਿਕਾਸ ਦੇ ਨਾਂਅ ਹੇਠ ਧੋਖਾ ਦੇ ਕੇ ਭਾਰਤ ਦੇ ਮਾਲ ਖ਼ਜ਼ਾਨੇ ਲਟਾਉਣ ਲਈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ G,20 ਸੰਮੇਲਣ ਕਰਵਾ ਕੇ ਦੇਸ਼ ਨੂੰ ਗਿਰਵੀ ਰੱਖਣ ਦੀਆਂ ਵਿਉਂਤਾਂ ਘੜੀਆਂ ਜਾ ਰਹੀਆਂ ਹਨ। ਜਿਸ ਦੇ ਵਿਰੋਧ ਵਿੱਚ 15 ਮਾਰਚ ਨੂੰ ਪੰਜਾਬ ਭਰ ਵਿੱਚੋਂ ਵੱਡੀ ਪੱਧਰ ਤੇ ਵਿਰੋਧ ਕੀਤਾ ਗਿਆ।,, ਸਾਮਰਾਜੀਓ ਵਾਪਸ ਜਾਉ,,,ਸਾਮਰਾਜੀਓ ਵਾਪਸ ਜਾਉ, ਦੇ ਨਾਹਰੇ ਗੁਜਾਏ ਗਏ। ਭਗਤ ਸਿੰਘ ਦੀ ਵਿਚਾਰਧਾਰਾ ਨੂੰ ਪਰਨਾਲੇ ਲੱਖਾਂ ਲੋਕਾਂ ਨੇ ਪਰਨ ਕੀਤਾ ਕਿ ਭਾਰਤ ਨੂੰ ਵਸਤੀ ਵਾਦੀ ਦੀ ਮੰਡੀ ਨਹੀਂ ਬਣਨ ਦੇਵਾਂਗੇ।
ਸ਼ਹੀਦ ਭਗਤ ਸਿੰਘ ਜੇਲ੍ਹ ਦੇ ਅੰਦਰ ਸਾਫ਼ ਆਪਣੀਆਂ ਲਿਖਤਾਂ ਵਿੱਚ ਕਹਿ ਗਿਆ ਸੀ ਕਿ ਸਾਡੀ ਸਾਮਰਾਜੀਆ ਦੀ ਲੁੱਟ-ਖਸੁੱਟ ਦੇ ਖਿਲਾਫ ਹੈ। ਪਰ ਜੇਕਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਾ ਹੋਈ ਸਾਨੂੰ ਭਾਰਤੀ ਹਾਕਮਾਂ ਦੇ ਖਿਲਾਫ ਵੀ ਲੜਾਈ ਹੋਰ ਤਿੱਖੀ ਕਰਨੀ ਪਵੇਗੀ। ਜਿਨ੍ਹਾਂ ਚਿਰ ਕਿਸਾਨ ਮਜ਼ਦੂਰ ਪੱਖੀਂ ਰਾਜ ਸਥਾਪਿਤ ਨਹੀਂ ਹੁੰਦਾ।
ਵੱਖ-ਵੱਖ ਨੇ ਕਿਹਾ ਕਿ ਅੱਜ ਫਿਰ ਸਾਮਰਾਜੀ ਤਾਕਤਾਂ ਸਰਮਾਏਦਾਰੀ ਸੰਕਟ ਨੂੰ ਹੱਲ ਕਰਨ ਵਾਸਤੇ ਪਛੜੇ ਹੋਏ ਮੁਲਕਾਂ ਤੇ ਆਰਥਿਕ ਧਾਵੇ ਬੋਲ ਰਹੀਆਂ ਹਨ। ਭਗਤ ਸਿੰਘ ਕਹਿੰਦਾ ਸੀ ਕਿ ਜਮਾਤੀ ਚੇਤਨਾ ਹੀ ਸਾਰੇ ਧਰਮਾਂ ਫਿਰਕਿਆਂ ਜਾਤਾਂ ਅਤੇ ਕੌਮੀਅਤਾਂ ਦੇ ਸਵੈਮਾਨ ਕਾਇਮ ਰੱਖ ਸਕਦੀ ਹੈ। ਅਸੀਂ ਸਾਰੇ ਇਕੱਠੇ ਹੋ ਕੇ ਹੀ ਸਰਮਾਏਦਾਰ ਪੂੰਜੀਪਤੀਆ ਅਤੇ ਜਗੀਰਦਾਰਾਂ ਹੱਥ ਕੰਡਿਆਂ ਤੋਂ ਬਚ ਸਕਦੇ ਹਾਂ ਤੇ ਅਖੀਰ ਵਿੱਚ ਭਗਤ ਸਿੰਘ ਹੋਰੀਂ ਧਰਮ ਸਿਆਸਤ ਵਿੱਚ ਰਲਗੱਡ ਕਰਨ ਨੂੰ ਆਤਮ ਜ਼ਹਿਰ ਸਮਝਦੇ ਸਨ। ਕੌਮਾਂ ਦੇ ਜਾਨਦਾਰ ਅੰਗਾਂ ਨੂੰ ਤਬਾਹ ਕਰਦੀ ਹੈ ਅਤੇ ਭਰਾ ਮਾਰ ਜੰਗ ਛੜਦੀ ਹੈ। ਬੰਦੇ ਕਤਲੇਆਮ ਕਰਵਾਉਂਦੀ ਹੈ ਅਤੇ ਅਸਲੀ ਦੁਸ਼ਮਣ ਦੀ ਪਹਿਚਾਣ ਨਹੀਂ ਆਉਣ ਦਿੰਦੀ। ਇਸ ਕਰਕੇ ਕੌਮਾਂ ਸਾਮਰਾਜੀ ਸਾਜਸ਼ਾਂ ਦੇ ਹਮਲਾਵਰਾਂ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ। ਸਾਨੂੰ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਸੋਚ ਤੇ ਚੱਲਣ ਹੀ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਚੇਤਨਾ ਕਲਾ ਵੱਲੋਂ ਭਗਤ ਸਿੰਘ ਦੀ ਘੋੜੀ ਪੇਸ਼ ਕੀਤੀ ਗਈ। ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਜ਼ਰਨਲ ਸਕੱਤਰ ਜਰਨੈਲ ਸਿੰਘ ਬਦਰਾ ਮੀਤ ਪ੍ਰਧਾਨ ਬੁੱਕਣ ਸਿੰਘ ਸੈਦੋਵਾਲ ਖਜ਼ਾਨਚੀ ਭਗਤ ਸਿੰਘ ਛੰਨਾ ਸੀਨੀ,ਮੀਤ ਪ੍ਰਧਾਨ ਦਰਸ਼ਨ ਸਿੰਘ ਭੈਣੀ ਮਹਿਰਾਜ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਜਰਨੈਲ ਸਿੰਘ ਜਵੰਧਾ ਪਿੰਡੀ ਬਲਦੇਵ ਸਿੰਘ ਬਡਬਰ ਜੱਜ ਸਿੰਘ ਗਹਿਲ ਰਾਮ ਸਿੰਘ ਸੰਘੇੜਾ ਬਲਵਿੰਦਰ ਸਿੰਘ ਕਾਲਾ ਬੁਲਾ ਨਾਜ਼ਰ ਸਿੰਘ ਠੁੱਲੀਵਾਲ ਮਲਕੀਤ ਸਿੰਘ ਹੇੜੀਕੇ ਸੁਖਦੇਵ ਸਿੰਘ ਭੋਤਨਾ ਦਰਸ਼ਨ ਸਿੰਘ ਚੀਮਾ। ਜ਼ਿਲ੍ਹਾ ਔਰਤ ਆਗੂ ਕਮਲਜੀਤ ਕੌਰ ਬਰਨਾਲਾ ਲਖਵੀਰ ਕੌਰ ਧਨੌਲਾ ਸੁਖਦੇਵ ਕੌਰ ਠੁੱਲੀਵਾਲ ਸੰਦੀਪ ਕੌਰ ਰਣਜੀਤ ਕੌਰ ਪੱਤੀ ਸੇਖਵਾਂ ਆਦਿ ਹਾਜ਼ਰ ਸਨ।