ਜ਼ਿਲ੍ਹਾ ਬਰਨਾਲਾ ਦੇ ਕਾਂਗਰਸ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਆਪਣੇ ਰੁਝੇਵਿਆਂ ਨੂੰ ਛੱਡ ਚੰਡੀਗੜ੍ਹ ਹੋਏ ਰਵਾਨਾ
ਚੰਡੀਗੜ੍ਹ ਚ ਜ਼ਿਲ੍ਹਾ ਪ੍ਰਧਾਨਾਂ ਨਾਲ ਹੋਣ ਵਾਲੀ ਮੀਟਿੰਗ ਦਾ ਕੀ ਹੋਵੇਗਾ ਸਿਟਾ ਜਲਦ ਆਵੇਗਾ ਸਾਹਮਣੇ, ਕੀ ਕੀਤਾ ਜਾਵੇਗਾ ਸੰਘਰਸ਼
ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 25 ਮਾਰਚ
ਅੱਜ ਅਚਨਚੇਤ ਕਾਂਗਰਸ ਹਾਈਕਮਾਂਡ ਵੱਲੋਂ ਚੰਡੀਗੜ੍ਹ ਕਾਂਗਰਸ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਸੱਦੀ ਗਈ ਹੈ। ਜਿਸ ਵਿੱਚ ਜ਼ਿਲ੍ਹਾ ਪ੍ਰਧਾਨਾਂ ਨੂੰ ਤੁਰੰਤ ਮੀਟਿੰਗ ਵਿੱਚ ਹਰ ਹਾਲ ਕਿਸੇ ਵੀ ਕੀਮਤ ਚ ਸ਼ਾਮਲ ਹੋਣ ਦਾ ਹੁਕਮ ਦਿੱਤਾ ਗਿਆ ਹੈ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਤੁਰੰਤ ਚੰਡੀਗੜ੍ਹ ਬੁਲਾਈ ਗਈ ਮੀਟਿੰਗ ਲਈ ਜ਼ਿਲ੍ਹਾ ਪ੍ਰਧਾਨ ਰਵਾਨਾ ਹੋ ਗਏ ਹਨ। ਉਥੇ ਹੀ ਜ਼ਿਲਾ ਬਰਨਾਲਾ ਤੋਂ ਕਾਂਗਰਸ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਵੀ ਰਵਾਨਾ ਹੋ ਗਏ ਹਨ। ਇਸ ਮੌਕੇ ਜ਼ਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਵੱਖ ਵੱਖ ਰੁਝੇਵਿਆਂ ਨੂੰ ਛੱਡ ਦਿੱਤਾ ਹੈ ਅਤੇ ਅੱਜ ਦੇ ਵੱਖ ਵੱਖ ਵੱਖ ਦੇ ਸਮਾਗਮ ਜਿਨ੍ਹਾਂ ਵਿੱਚ ਸ਼ਮੂਲੀਅਤ ਕਰਨੀ ਸੀ, ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਵੱਡੇ ਸੈਕਸ਼ਨ ਦਾ ਫੈਸਲਾ ਕੀਤਾ ਜਾਵੇਗਾ। ਜੋ ਕਿ ਮੀਟਿੰਗ ਦੇ ਅੰਤ ਵਿੱਚ ਪਤਾ ਲੱਗੇਗਾ।