ਬੀਬੀਐਨ ਨੈਟਵਰਕ ਪੰਜਾਬ, ਗੁਰਦਾਸਪੁਰ ਬਿਊਰੋ, 18 ਅਪ੍ਰੈਲ
ਪੰਜਾਬ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ ਕਈ ਪ੍ਰਮੁੱਖ ਕਿਸਾਨ ਸੰਗਠਨਾਂ ਨੇ ਅੱਜ ਮੰਗਲਵਾਰ ਨੂੰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਁਜ ਸੂਬੇ ਵਿੱਚ ਦੁਪਹਿਰ 12 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਰੇਲਵੇ ਟਰੈਕ ਜਾਮ ਰਹਿਣਗੇ ਅਤੇ ਰੇਲਵੇ ਆਵਾਜਾਈ ਨਹੀੰ ਹੋਵੇਗੀ। ਕਿਸਾਨਾਂ ਨੇ ਸਾਫ਼ ਕਿਹਾ ਹੈ ਕਿ ਸਰਕਾਰ ਤਁਕ ਆਪਣੀ ਆਵਾਜ਼ ਪਹੁੰਚਾਉਣ ਲਈ ਸਾਨੂੰ ਰੇਲਵੇ ਟ੍ਰੈਕ ਜਾਮ ਕਰਨੇ ਪੈ ਰਹੇ ਹਨ। ਪੰਜਾਬ ਦੇ ਕਿਸਾਨਾਂ ਨੇ ਕਿਹਾ ਹੈ ਕਿ ਵਿਭਾਗ ਮੌਸਮ ਮੀਂਹ ਦੇ ਕਾਰਨ ਭਾਰੀ ਨੁਕਸਾਨ ਹੋ ਗਿਆ ਹੈ। ਪੰਜਾਬ ਸਰਕਾਰ ਮੁਆਵਜੇ ਦਾ ਐਲਾਨ ਵੀ ਕਰਦੀ ਹੈ ਅਤੇ ਕਣਕ ਖਰੀਦਣ ਦੀ ਕੀਮਤ ਨੂੰ ਘੱਟ ਕਰਨ ਦੀ ਸ਼ਰਤ ਲਗਾਈ ਹੈ, ਜੋ ਕਿਸਾਨਾਂ ਨਾਲ ਪੂਰੀ ਤਰ੍ਹਾਂ ਧੋਖਾ ਹੈ। ਕਿਸਾਨਾੰ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਦੁਆਰਾ ਕਣਕ ਖਰੀਦਣ ਲਈ ਲਗਾਈ ਗਈ ਕਾਟ ਨੂੰ ਖਤਮ ਕੀਤਾ ਜਾਵੇ। ਨੁਕਸਾਨੀ ਗਈ ਫਸਲ 'ਤੇ 75 ਤੋਂ 100 ਪ੍ਰਤੀਸ਼ਤ ਤੱਕ 50 ਹਜ਼ਾਰ ਅਤੇ ਨੁਕਸਾਨ 33 ਤੋਂ 75 ਤੱਕ 25 ਹਜ਼ਾਰ ਰੁਪਏ ਪ੍ਰਤੀਸ਼ਤ ਬਣਦਾ ਹੈ। ਕਿਸਾਨ ਆਗੁਆ ਨੇ ਸਾਂਝਾ ਕਿਸਾਨ ਮੋਰਚਾ ਪੰਜਾਬ ਰੇਲਵੇ ਤੇ ਅਪ੍ਰੈਲ 18 ਨੂੰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਸੂਬੇ ਵਿੱਚ ਰਹੇਗਾ।