ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 20 ਅਪ੍ਰੈਲ
ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਸ਼ਾ ਤਸਕਰੀ ਯੂਰਪ ਚਲਾਈ ਗਈ ਮੁਹਿੰਮ ਦੇ ਚਲਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਜਿਥੇ ਬਰਨਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਥਾਣਾ ਧਨੌਲਾ ਦੇ ਅਧੀਨ 12 ਕੁਆਇੰਟਲ ਭੁੱਕੀ ਚੂਰਾ ਪੋਸਤ, 1.50 ਲੱਖ ਰੁਪਏ ਡਰੱਗ ਮਨੀ ਸਮੇਤ ਤਿੰਨ ਕਾਬੂ ਕਰਕੇ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਹਾਸਲ ਕਰ ਪੁਛਗਿੱਛ ਵਿੱਚ ਅਹਿਮ ਖੁਲਾਸੇ ਕੀਤੇ ਜਾਣਗੇ ਅਤੇ ਹੋਰ ਵੀ ਸਾਥੀ ਕਾਬੂ ਹੋ ਸਕਦੇ ਹਨ।
ਸੰਦੀਪ ਕੁਮਾਰ ਮਲਿਕ IPS, ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਰਮਨੀਸ਼ ਕੁਮਾਰ ਚੌਧਰੀ, PPS ਕਪਤਾਨ ਪੁਲਿਸ (ਡੀ) ਬਰਨਾਲਾ ਅਤੇ ਸ੍ਰੀ ਸਤਵੀਰ ਸਿੰਘ, PPS ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਬਰਨਾਲਾ ਦੀ ਯੋਗ ਰਹਿਨੁਮਾਈ ਹੇਠ ਥਾਣੇਦਾਰ ਲਖਵਿੰਦਰ ਸਿੰਘ, ਮੁੱਖ ਅਫਸਰ ਥਾਣਾ ਧਨੌਲਾ ਦੀ ਟੀਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਮਿਤੀ 17-04-2023 ਨੂੰ ਪੁਲ ਹਰੀਗੜ, ਨੈਸ਼ਨਲ ਹਾਈਵੇ-7 ਤੋਂ ਇੱਕ ਟਰਾਲੇ ਵਿੱਚ ਲਿਜਾਈ ਜਾ ਰਹੀ ਕੁੱਲ 1200 ਕਿੱਲੋ (12 ਕੁਇੰਟਲ) ਭੁੱਕੀ ਚੂਰਾ ਪੋਸਤ ਅਤੇ 1.50 ਲੱਖ ਰੁਪਏ ਡਰੱਗ ਮਨੀ ਸਮੇਤ 3 ਨਸ਼ਾ ਤਸਕਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਖ਼ਿਲਾਫ਼ ਮੁਕੱਦਮਾ 59 ਮਿਤੀ 17-4-2023 ਅ/ਧ 15,25/61/85 ND&PS act ਥਾਣਾ ਧਨੌਲਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਗ੍ਰਿਫ਼ਤਾਰ ਦੋਸ਼ੀ:- ਗੁਰਪਾਲ ਸਿੰਘ ਪੁੱਤਰ ਦਰਬਾਰਾ ਸਿੰਘ, ਹਰਜੋਤ ਸਿੰਘ ਉਰਫ ਮਨੀ ਪੁੱਤਰ ਜਸਵੀਰ ਸਿੰਘ, ਜੱਗਾ ਸਿੰਘ ਪੁੱਤਰ ਜੀਤ ਸਿੰਘ ਵਾਸੀਆਨ ਅਸਪਾਲ ਕਲਾ
ਕੁੱਲ ਬ੍ਰਾਮਦਗੀ:-1200 ਕਿਲੋ (12 ਕੁਆਇੰਟਲ) ਭੁੱਕੀ ਚੂਰਾ ਪੋਸਤ, 1.50 ਲੱਖ ਰੁਪਏ ਡਰੱਗ ਮਨੀ, ਟਰਾਲਾ ਨੰਬਰੀ PB-13BD-5297
ਦੋਸ਼ੀ ਗੁਰਪਾਲ ਸਿੰਘ ਉਕਤ ਖ਼ਿਲਾਫ਼ ਪਹਿਲਾਂ ਦਰਜ ਮੁਕੱਦਮੇ : ਮੁਕੱਦਮਾ ਨੰਬਰ 61 ਮਿਤੀ 194/19 ਅਧ 18,15,22,25,29/61/85 NDPS ACT ਥਾਣਾ ਧਨੌਲਾ।ਮੁਕੱਦਮਾ ਨੰਬਰ 22 ਮਿਤੀ 18-01-19 ਅ/ਧ 15/61/85 NDPS ACT ਥਾਣਾ ਸਦਰ ਪਠਾਨਕੋਟ 3. ਮੁਕੱਦਮਾ ਨੰਬਰ 132 ਮਿਤੀ 24-09-2021 ਅ/ਧ 451,323,34 IPC ਥਾਣਾ ਧਨੌਲਾ