ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ
ਡਾ ਜਗਦੀਸ਼ ਸਿੰਘ, ਮੁੱਖ ਖੇਤੀਬਾੜੀ ਅਫਸਰ ਬਰਨਾਲਾ ਦੀ ਅਗਵਾਈ ਵਿੱਚ ਕਿਸਾਨ ਬੀਬੀਆਂ ਲਈ ਸਿਖ਼ਲਾਈ ਕੈਮ੍ਪ ਲਗਾਇਆ ਗਿਆ। ਇਸ ਕੈਂਪ ਵਿੱਚ ਪਰਮਵੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਰਨਾਲਾ ਨੇ ਵਿਸ਼ੇਸ਼ ਤੌਰ 'ਤੇ ਸਿਰਕਤ ਕੀਤੀ। ਪਰਮਵੀਰ ਸਿੰਘ ਨੇ ਕਿਸਾਨ ਬੀਬੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨ ਬੀਬੀਆਂ ਸੈਲਫ ਹੈਲਪ ਬਣਾ ਕੇ ਕੰਮ ਸ਼ੁਰੂ ਕਰਕੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਸਵੈ ਨਿਰਭਰ ਹੋ ਕੇ ਆਪਣੇ ਘਰ ਦੇ ਖਰਚੇ ਵਿੱਚ ਹੱਥ ਵਟਾ ਕੇ ਆਪਣਾ ਸਨਮਾਨ ਵਧਾ ਸਕਦੀਆਂ ਹਨ। ਉਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਸੈਲਫ ਹੈਪਲ ਗਰੁੱਪਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿਹੜੀਆਂ ਬੀਬੀਆਂ ਨੂੰ ਕੋਈ ਕੰਮ ਸ਼ੁਰੂ ਕਰਨ ਦੀ ਲੋੜ ਹੈ, ਉਹ ਕਿਸਾਨਾ ਬੀਬੀਆਂ ਆਪਣਾ ਨਾਮ ਨੋਟ ਕਰਵਾਉਣ, ਉਨ੍ਹਾਂ ਨੂੰ ਆਤਮਾ ਸਕੀਮ ਅਧੀਨ ਪ੍ਰੋਜੈਕਟਾਂ ਦਾ ਦੌਰਾ ਕਰਵਾ ਕੇ, ਟੇ੍ਰਨਿੰਗ ਵੀ ਦਿਵਾਈ ਜਾਵੇਗੀ ਤਾਂ ਜੋ ਸਹੀ ਜਾਣਕਾਰੀ ਲੈ ਕੇ ਉਹ ਆਪਣਾ ਕੰਮ ਸੁਚੱਜੇ ਢੰਗ ਨਾਲ ਕਰਕੇ ਵਧੀਆ ਕਮਾਈ ਕਰ ਸਕਣ। ਉਨ੍ਹਾਂ ਕਿਹਾ ਕਿ ਕਿਸਾਨ ਬੀਬੀਆਂ ਵੱਧ ਤੋਂ ਵੱਧ ਆਪਣੇ ਘਰਾਂ ਵਿੱਚ ਜਹਿਰਮੁਕਤ ਸਬਜੀਆਂ ਉਗਾ ਕੇ ਆਪਣੇ ਘਰ ਰੱਖਣ ਤੇ ਇਹਨਾਂ ਨੂੰ ਵੇਚ ਕੇ ਵਧੀਆ ਕਮਾਈ ਵੀ ਕਰ ਸਕਦੀਆਂ ਹਨ। ਡਾ ਗੁਰਚਰਨ ਸਿੰਘ ਖੇਤੀਬਾੜੀ ਅਫਸਰ ਸਹਿਣਾ ਨੇ ਕਿਹਾ ਕਿ ਕਿਸਾਨ ਬੀਬੀਆਂ ਨੂੰ ਸਬਜੀ ਦੀਆਂ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਾਈ ਜਾ ਰਹੀ ਹਫਤਾਵਾਰੀ ਮੰਡੀ ਵਿੱਚ ਆਪਣੀਆਂ ਸਬਜੀਆਂ ਤੇ ਹੋਰ ਉਤਪਾਦਾਂ ਨੂੰ ਵੇਚ ਸਕਦੀਆਂ ਹਨ। ਡਾ ਸੁਖਪਾਲ ਸਿੰਘ ਖੇਤੀਬਾੜੀ ਅਫਸਰ ਬਰਨਾਲਾ ਨੇ ਕਿਸਾਨ ਬੀਬੀਆਂ ਨੂੰ ਇੱਕਜੁਟ ਹੋ ਕੇ ਮਿਹਨਤ ਕਰਨ ਬਾਰੇ ਦੱਸਿਆ । ਸੁਨੀਤਾ ਰਾਣੀ ਨੇ ਕਿਸਾਨ ਬੀਬੀਆਂ ਨੂੰ ਇੱਕਜੁਟ ਹੋ ਕੇ ਵਿਸ਼ਵਾਸ਼ ਰੱਖਕੇ ਸਿੱਖਣ ਤੇ ਮਿਹਨਤ ਕਰਨ ਲਈ ਕਿਹਾ। ਉਨਾਂ ਕਿਸਾਨ ਬੀਬੀਆਂ ਨੂੰ ਸੋਇਆਬੀਨ ਤੋਂ ਬਣਨ ਵਾਲੇ ਉਤਪਾਦਾਂ, ਦੁੱਧ, ਕਣਕ, ਛੋਲਿਆਂ ਤੋਂ ਬਣਨ ਵਾਲੇ ਉਤਪਾਦਾਂ ਤੇ ਵਧੀਆਂ ਕੁਕਿੰਗ ਕੋਚਿੰਗ ਲੈ ਕੇ ਵਧੀਆ ਕੈਟਰਿੰਗ ਗਰੁੱਪ ਬਣਾਉਣ, ਸਰਫ ਬਣਾਉਣ ਤੇ ਆਈਸਕਰੀਮ ਪਰਲਰ , ਚਿਪਸ ਬਨਾਉਣ ਬਾਰੇ ਜਾਣਕਾਰੀ ਦਿੱਤੀ। ਡਾ ਗੁਰਮੀਤ ਸਿੰਘ ਏ ਡੀ ੳ ਨੇ ਕਿਸਾਨ ਬੀਬੀਆਂ ਨੂੰ ਪੀ ਐਮ ਕਿਸਾਨ ਨਿਧੀ ਬਾਰੇ ਜਾਣਕਾਰੀ ਦਿੱਤੀ ਕਿ ਕਿੰਨਾਂ ਕਾਰਨਾ ਕਰਕੇ ਕਿਸਾਨਾਂ ਦੇ ਖਾਤਿਆ ਵਿੱਚ ਪੈਸੇ ਨਹੀਂ ਆ ਰਹੇ, ਉਨਾਂ ਕਿਹਾ ਕਿ ਕਿਸਾਨਾਂ /ਕਿਸਾਨ ਬੀਬੀਆਂ ਨੂੰ ਆਪਣੇ ਖਾਤਿਆਂ ਦੀ ਕੇ ਵਾਈ ਸੀ ਕਰਵਾ ਲੈਣ ਤਾਂ ਜੋ ਕਿਸਾਨ ਇਸ ਸਕੀਮ ਦਾ ਲਾਭ ਲੈ ਲੈਣ। ਇਸ ਸਮੇਂ ਜ਼ਸਵੀਰ ਕੌਰ ਬੀ ਟੀ ਐਮ, ਸੋਨੀ ਖਾਨ , ਹਰਜਿੰਦਰ ਸਿੰਘ, ਨਿਖਿਲ ਸਿੰਗਲਾ ਏ ਟੀ ਐਮ, ਨੇਹਾ ਚੌਧਰੀ, ਅਮਨਦੀਪ ਸਿੰਘ ਐਨ ਆਰ ਐਲ ਐਮ, ਕਿਸਾਨ ਬੀਬੀਆਂ ਵਿੱਚੋਂ ਗੁਰਮੀਤ ਕੌਰ, ਕਿਰਨਪਾਲ ਕੌਰ,ਰਮਨਦੀਪ ਕੌਰ, ਕਿਰਨਜੀਤ ਕੌਰ, ਬਲਵਿੰਦਰ ਕੌਰ, ਗੁਰਅਮ੍ਰਿਤਪਾਲ ਕੌਰ ਤੇ ਲਗਭਗ 150 ਹੋਰ ਕਿਸਾਨ ਬੀਬੀਆਂ ਹਾਜ਼ਰ ਸਨ।