ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਵੱਲੋਂ ਸਰਕਾਰ ਨੂੰ ਲਗਾਇਆ ਜਾ ਰਿਹਾ ਕਰੋੜਾਂ ਦਾ ਚੂਨਾ, ਜਲਦ ਕੀਤਾ ਜਾਵੇਗਾ ਖੁਲਾਸਾ
ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਦੇ ਵੱਲੋਂ ਮੈਂਟੇਨੈਂਸ ਅਤੇ ਮੁਰੰਮਤ ਦੀ ਆੜ ਵਿੱਚ ਕੀਤਾ ਜਾ ਰਿਹਾ ਕਰੋੜਾਂ ਦਾ ਘਪਲਾ
ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 24 ਅਪ੍ਰੈਲ
ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਦੀ ਅਣਗਹਿਲੀ ਅਤੇ ਸੀਵਰੇਜ ਅਤੇ ਵਾਟਰ ਸਪਲਾਈ ਦੀ ਮੈਂਟੇਨੈਂਸ ਦੀ ਆੜ ਚ ਕਰੋੜਾਂ ਰੁਪਏ ਦਾ ਸਰਕਾਰ ਨੂੰ ਰਗੜਾ ਲਗਾਇਆ ਜਾ ਰਿਹਾ ਹੈ। ਮੰਤਰੀ ਜੀ ਦੇ ਸ਼ਹਿਰ ਵਿੱਚ ਹੀ ਆਏ ਦਿਨ ਕਿਸੇ ਨਾ ਕਿਸੇ ਵਾਕ ਵਿਚ ਸੀਵਰੇਜ ਅਤੇ ਵਾਟਰ ਸਪਲਾਈ ਦੀ ਸਮੱਸਿਆ ਆਮ ਜਿਹੀ ਗੱਲ ਹੋ ਗਈ ਹੈ। ਆਮ ਲੋਕਾਂ ਦੀ ਸਰਕਾਰ ਦੇ ਬਾਵਜੂਦ ਮੰਤਰੀ ਜੀ ਦੇ ਸ਼ਹਿਰ ਵਿੱਚ ਪਾਣੀ ਲਈ ਆਮ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਵੀ ਮੋਹਤਾਜ ਹੋਣਾ ਪੈ ਰਿਹਾ ਹੈ ਅਤੇ ਅੱਜ ਤੋਂ ਕਈ ਦਹਾਕਿਆਂ ਵਾਂਗ ਮੁਹੱਲੇ ਗੱਲੀ ਅਤੇ ਵਾਰਡ ਵਿਚ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਤਾਜ਼ਾ ਮਾਮਲਾ ਵਾਰਡ ਨੰਬਰ 20 ਸੇਖਾ ਰੋਡ ਸਾਹਮਣੇ ਆਇਆ ਹੈ।
ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਦੇ ਵੱਲੋਂ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਾ ਨਿਭਾਉਣ ਦੇ ਕਾਰਨ ਜਿਥੇ ਬੀਤੇ ਸਮੇਂ ਵਿੱਚ ਵਾਰਡ ਨੰਬਰ 19 ਦੇ ਲੋਕਾਂ ਨੂੰ