ਬੀਬੀਐਨ ਨੈਟਵਰਕ ਪੰਜਾਬ, ਅੰਮ੍ਰਿਤਸਰ ਸਾਹਿਬ ਬਿਊਰੋ, 26 ਅਪ੍ਰੈਲ
ਥਾਣਾ ਛੇਹਰਟਾ ਦੇ ਨੇੜਲੇ ਪੈਂਦੇ ਇਲਾਕੇ ਰਾਧਾ ਸੁਆਮੀ ਡੇਰਾ ਗਲੀ ਨੋਨੀ ਵਾਲੀ ਦੇ ਕੋਲ ਸਥਿਤ ਹਰਗੋਬਿੰਦ ਐਵੇਨਿਊ ਛੇਹਰਟਾ ਵਿੱਚ ਇੱਕ ਨਾਬਾਲਗ ਚਾਰ ਸਾਲ ਦੇ ਬੱਚੇ ਨੂੰ ਕੇਕ ਖੁਆਉਣ ਦੇ ਬਹਾਨੇ ਲੈ ਗਿਆ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਨਾਬਾਲਗ ਵੱਲੋਂ ਕੀਤੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਅਤੇ ਪੁਲਿਸ ਥਾਣਾ ਛੇਹਰਟਾ ਵਿਖੇ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬੱਚੇ ਦੀ ਮਾਂ ਬਲਜਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਚਾਰ ਸਾਲਾ ਦਾ ਪੁੱਤਰ ਜਸਦੀਪ ਸਿੰਘ ਸ਼ਾਮ ਦੇ ਕਰੀਬ 4 ਵਜੇ ਗਲੀ ਵਿੱਚ ਖੇਡ ਰਿਹਾ ਸੀ। ਇਸੇ ਦੌਰਾਨ ਉਨ੍ਹਾਂ ਦੇ ਗੁਆਂਢੀਆ ਦੀ 13-14 ਸਾਲਾ ਧੀ ਡੋਲਸੀ ਉਸ ਦੇ ਪੁੱਤਰ ਨੂੰ ਕੇਕ ਖੁਆਉਣ ਦੇ ਬਹਾਨੇ ਥੋੜ੍ਹੀ ਦੂਰ ਇਕ ਖਾਲੀ ਪਲਾਟ ਵਿਚ ਲੈ ਗਈ ਅਤੇ ਉਸ ਪਲਾਟ ਵਿਚ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।ਉਸਨੇ ਦੱਸਿਆ ਕਿ ਉਸਨੇ ਆਪਣੇ ਬੇਟੇ ਨੂੰ ਗੁਆਂਢੀ ਦੇ ਬੱਚੇ ਨਾਲ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਦੁਸ਼ਮਣੀ ਕਾਰਨ ਉਕਤ ਵਿਅਕਤੀਆਂ ਨੇ ਉਸ ਦੇ ਲੜਕੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਔਰਤ ਦਾ ਦੋਸ਼ ਹੈ ਕਿ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਪਰ ਪੁਲਿਸ ਉਸ ਨੂੰ ਬੱਚਾ ਦੱਸ ਕੇ ਕਾਰਵਾਈ ਨਹੀਂ ਕਰ ਰਹੀ। ਥਾਣਾ ਛੇਹਰਟਾ ਦੇ ਇੰਚਾਰਜ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।