ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 27 ਅਪ੍ਰੈਲ
ਸੁਰੱਖਿਆ ਲਈ ਚਾਚੇ ਕੋਲ ਛੱਡੀ ਗਈ ਲੜਕੀ ਨਾਲ ਉਸਦੇ ਹੀ ਚਾਚੇ ਨੇ ਬਲਾਤਕਾਰ ਕਰ ਦਿੱਤਾ। ਜੋ ਕਿ ਬੱਚੀ ਦਾ ਦੂਰ ਦਾ ਚਾਚਾ ਲਗਦਾ ਹੈ। ਲੜਕੀ ਦੇ ਪਰਿਵਾਰ ਦੇ ਮੈਂਬਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਿੰਡ ਗਏ ਹੋਏ ਸਨ ਅਤੇ ਇਸ ਦੌਰਾਨ ਉਹ ਲੜਕੀ ਨੂੰ ਉਸ ਦੇ ਚਾਚੇ ਕੋਲ ਛੱਡ ਕੇ ਚਲੇ ਗਏ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਘਰ ਪਿੰਡ ਸੁਬੇਖੇੜਾ ਕਾਲਬਾੜੀ ਜ਼ਿਲਾ ਉਨਾਓ ਉੱਤਰ ਪ੍ਰਦੇਸ਼ ਗਈ ਸੀ। ਉਸ ਦਾ ਪਤੀ ਇਸ ਦੌਰਾਨ ਉਹ ਆਪਣੀ ਨਾਬਾਲਗ ਧੀ ਨੂੰ ਆਪਣੇ ਕੁਆਰਟਰ ਵਿੱਚ ਰਹਿੰਦੇ ਦੂਰ ਦੇ ਜੀਜੇ ਕੋਲ ਛੱਡ ਗਿਆ। ਪਰ ਉਸ ਵਿਆਕਤੀ ਨੇ ਸ਼ਰਾਬ ਪੀ ਕੇ ਉਸ ਨਾਲ ਆਪਣੀ ਹਵਸ ਪੂਰੀ ਕਰ ਲਈ, ਜਦੋਂ ਉਹ ਕੁਝ ਦਿਨਾਂ ਬਾਅਦ ਪਿੰਡ ਤੋਂ ਵਾਪਸ ਆਇਆ ਤਾਂ ਲੜਕੀ ਨੇ ਸਾਰੀ ਘਟਨਾ ਆਪਣੇ ਪਿਤਾ ਨੂੰ ਦੱਸੀ। ਜਿਸ ਤੋਂ ਬਾਅਦ ਪਰਿਵਾਰ ਨੇ ਉਸ ਦੀ ਸ਼ਿਕਾਇਤ 'ਤੇ ਥਾਣਾ ਜਮਾਲਪੁਰ 'ਚ ਮਦਨ ਨਾਮਕ ਵਿਅਕਤੀ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਜਾਂਚ ਅਧਿਕਾਰੀ ਏਐਸਆਈ ਬਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਉਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।