ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ
ਕੇਂਦਰੀ ਵਿਦਿਆਲਿਆ ਏਅਰ ਫੋਰਸ ਸਟੇਸ਼ਨ ਬਰਨਾਲਾ ਦੇ ਪ੍ਰਿੰਸੀਪਲ ਕੁਲਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਸ਼ੁਰੂ ਕੀਤੀ 'ਮੇਰਾ ਜਨਮ ਦਿਨ, ਮੇਰਾ ਵਾਤਾਵਰਣ' ਸ਼ੁਰੂਆਤ ਨੇ ਮੁਹਿੰਮ ਦਾ ਰੂਪ ਲੈ ਲਿਆ ਗਿਆ ਹੈ ਜੋ ਕਿ ਸਫਲਤਾ ਪੂਰਵਕ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਜੂਨ 2022 ਤੋਂ ਸ਼ੁਰੂ ਕੀਤੀ ਗਈ ਸੀ। ਵਿਦਿਆਲਿਆ ਵਿਚ ਜੂਨ ਵਿੱਚ 48, ਜੁਲਾਈ ਵਿਚ 74, ਅਗਸਤ ਵਿਚ 38, ਸਤੰਬਰ ਵਿਚ 58, ਅਕਤੂਬਰ ਵਿਚ 60, ਨਵੰਬਰ ਵਿਚ 67, ਦਸੰਬਰ ਵਿਚ 34, ਫਰਵਰੀ ਵਿਚ 43, ਮਾਰਚ ਵਿੱਚ 12 ਤੇ ਅਪ੍ਰੈਲ ਵਿਚ 33 ਪੌਦੇ ਲਾਏ ਗਏ। ਇਸ ਤਰ੍ਹਾਂ ਕੁੱਲ 500 ਤੋਂ ਵੱਧ ਪੌਦੇ ਲਾਏ ਗਏ ਹਨ।
ADVERTISEMENT
ADVERTISEMENT
ADVERTISEMENT