ਬੀਬੀਐਨ ਨੈਟਵਰਕ ਪੰਜਾਬ, ਜਲੰਧਰ ਬਿਊਰੋ, 4 ਮਈ
ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਦੇ ਮਾਮਲੇ 'ਚ ਕਬੱਡੀ ਪ੍ਰਮੋਟਰ ਸੁਰਜਨ ਸਿੰਘ ਚੱਠਾ ਨੂੰ ਪੁਲਿਸ ਨੇ ਦੇਰ ਰਾਤ ਜਲੰਧਰ ਹਾਈਟਸ ਸਥਿਤ ਉਨ੍ਹਾਂ ਦੇ ਫਲੈਟ 'ਤੇ ਛਾਪਾ ਮਾਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੁਰਜਨ ਸਿੰਘ ਚੱਠਾ ਨੂੰ ਪੁਲਿਸ ਨੇ ਸੰਦੀਪ ਨੰਗਲ ਅੰਬੀਆ ਦੇ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਸੀ, ਪਰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਸੰਦੀਪ ਨੰਗਲ ਅੰਬੀਆ ਦੀ ਪਤਨੀ ਰੁਪਿੰਦਰ ਕੌਰ ਨੇ ਕੁਝ ਦਿਨ ਪਹਿਲਾਂ ਲਾਈਵ ਹੋ ਕੇ ਪੁਲਿਸ 'ਤੇ ਸਵਾਲ ਖੜ੍ਹੇ ਕੀਤੇ ਸਨ ਅਤੇ ਸੁਰਜਨ ਸਿੰਘ ਚੱਠਾ ਨੂੰ ਗ੍ਰਿਫਤਾਰ ਨਾ ਕਰਨ 'ਤੇ ਸੁਰਜਨ ਸਿੰਘ ਚੱਠਾ ਨੂੰ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਸੀ ਅਤੇ ਉਸ ਦੀ ਪਤਨੀ ਦੀ ਅਪੀਲ ਤੋਂ ਬਾਅਦ ਵੀ ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਹੁਣ ਵੀਰਵਾਰ ਨੂੰ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਹਾਸਿਲ ਪ੍ਰਾਪਤ ਹੋਈ ਹੈ। ਕਮਿਸ਼ਨਰੇਟ ਪੁਲਿਸ ਪਿਛਲੇ ਦਿਨੀਂ ਜਲੰਧਰ ਦੇ ਡਿਪਟੀ ਕਤਲ ਕੇਸ ਵਿੱਚ ਗੈਂਗਸਟਰ ਵਿਕਾਸ ਮਰਦ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਸੀ ਅਤੇ ਜਿਸ ਦੀਆਂ ਤਾਰਾਂ ਪੰਜਾਬ ਦੇ 3 ਹਾਈ ਪ੍ਰੋਫਾਈਲ ਬੁਲੇਟ ਕੇਸਾਂ ਨਾਲ ਜੁੜੀਆਂ ਹੋਈਆਂ ਹਨ।ਕਮਿਸ਼ਨਰ ਪੁਲਿਸ ਦੇ ਏਡੀਸੀਪੀ ਕਰਾਈਮ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਗੈਂਗਸਟਰ ਵਿਕਾਸ ਮਾਮਲੇ ਵਿੱਚ ਪੁੱਛਗਿੱਛ ਦੌਰਾਨ ਮੁਲਜ਼ਮ ਸੁਰਜਨ ਸਿੰਘ ਚੱਠਾ ਦੀ ਲੋਕੇਸ਼ਨ ਟਰੇਸ ਕੀਤੀ ਗਈ ਸੀ। ਜੋ ਕਿ ਦਿਹਾਤੀ ਪੁਲਿਸ ਨੂੰ ਸੰਦੀਪ ਨੰਗਲ ਅੰਬੀਆ ਦੇ ਕਤਲ ਕੇਸ ਵਿੱਚ ਲੋੜੀਂਦਾ ਸੀ। ਦੇਰ ਰਾਤ ਮੁਲਜ਼ਮ ਦੇ ਘਰ ਛਾਪਾ ਮਾਰ ਕੇ ਗ੍ਰਿਫ਼ਤਾਰ ਕਰਕੇ ਦਿਹਾਤੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।