ਬੀਬੀਐਨ ਨੈਟਵਰਕ ਪੰਜਾਬ, ਹੁਸ਼ਿਆਰਪੁਰ ਬਿਊਰੋ, 21 ਜੂਨ
ਮੰਗਲਵਾਰ ਬਾਅਦ ਦੁਪਹਿਰ ਕਰੀਬ 3 ਵਜੇ ਹੁਸ਼ਿਆਰਪੁਰ ਦੇ ਇੱਕ ਨੌਜਵਾਨ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ। ਘਟਨਾ ਦੀ ਸਾਹਮਣੇ ਆਈ ਜਾਣਕਾਰੀ ਅਨੁਸਾਰ 3 ਨੌਜਵਾਨ ਅਮਰਨਾਥ ਕੁਮਾਰ, ਸੋਨੂੰ ਕੁਮਾਰ ਅਤੇ ਰੁਸਤਮ ਕੁਮਾਰ ਵਾਸੀ ਅਸਲਾਮਾਬਾਦ ਕਾਲੋਨੀ ਹੁਸ਼ਿਆਰਪੁਰ ਕੰਡੀ ਨਹਿਰ ਪਿੰਡ ਬੱਸੀ ਮਰੂਫ ਹਰਿਆਣਾ ਵਿੱਚ ਨਹਾਉਣ ਲਈ ਗਏ ਸਨ। ਨਹਿਰ ਵਿੱਚ ਨਹਾਉਂਦੇ ਹੋਏ ਅਚਾਨਕ ਪਾਣੀ ਦਾ ਵਹਾਅ ਤੇਜ਼ ਹੋ ਗਿਆ। ਜਿਸ ਕਾਰਨ ਦੋ ਨੌਜਵਾਨ ਬਾਹਰ ਆ ਗਏ, ਪਰ ਰੁਸਤਮ ਕੁਮਾਰ (24) ਪੁੱਤਰ ਮਹੇਸ਼ ਸਹਿਦੇਵ ਪਾਣੀ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਪਾਣੀ ਵਿੱਚ ਡੁੱਬ ਗਿਆ। ਸਥਾਨਕ ਪੁਲਿਸ ਨੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਦੀ ਮ੍ਰਿਤਕ ਦੇਹ ਦੀ ਭਾਲ ਨੂੰ ਲੈ ਕੇ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ ਅਤੇ ਹਾਲੇ ਤਕ ਮ੍ਰਿਤਕ ਦੇਹ ਨਹੀਂ ਮਿਲੀ ਹੈ।