40° ਡਿਗਰੀ ਤਾਪਮਾਨ ਤੋਂ 10 ਡਿਗਰੀ ਵੱਧ 50° ਹੋ ਰਿਹਾ ਮਹਿਸੂਸ, ਰਾਤ ਨੂੰ ਵੀ 45° ਡਿਗਰੀ
ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 22 ਜੂਨ
ਬਰਨਾਲਾ ਅੱਤ ਦੀ ਗਰਮੀ ਅਤੇ ਸੂਰਜੀ ਤਾਪਮਾਨ ਦੇ ਮਾਮਲੇ ਵਿੱਚ ਸਭ ਤੋਂ ਵੱਧ ਤਪੀਆਂ ਅਤੇ ਪੰਜਾਬ ਦੇ ਤਮਾਮ ਜ਼ਿਲਿਆਂ ਵਿਚ ਸਬ ਤੋਂ ਵੱਧ ਗਰਮ ਰਿਹਾ ਅਤੇ ਸੂਰਜ ਅੱਗ ਉਗਲਦਾ ਨਜ਼ਰ ਆਇਆ। ਜੂਨ ਦੀ ਸ਼ੁਰੁਆਤ ਵਿੱਚ ਤਾਂ ਗਰਮੀ ਤੋਂ ਰਾਹਤ ਮਿਲਦੀ ਰਹੀ, ਪਰ ਦੂਜੇ ਹਫਤੇ ਦੇ ਅਖੀਰ ਤੋਂ ਬਾਅਦ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਪੰਜਾਬ ਦੇ ਵਿਚ ਗਰਮੀਂ ਦਾ ਤਾਂਡਵ ਦੇਖਣ ਨੂੰ ਮਿਲ ਰਿਹਾ ਹੈ। ਅੱਤ ਦੀ ਪੈ ਰਹੀ ਗਰਮੀ ਨੇ ਮਨੁੱਖੀ ਜਨ-ਜੀਵਨ ਬੇਹਾਲ ਕਰ ਦਿੱਤਾ ਹੈ ਅਤੇ ਹਰ ਕੋਈ ਗਰਮੀ ਦੇ ਕਾਰਨ ਹਾਏ ਗਰਮੀ ਹਾਏ ਗਰਮੀ ਅਤੇ ਪਸੀਨਾ ਪਸੀਨਾ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਬੀਤੀ ਦੇਰ ਰਾਤ ਤੇਜ ਹਵਾਵਾਂ ਦਰਮਿਆਨ ਕੁਝ ਇਲਾਕਿਆਂ ’ਚ ਹੋਈ ਹਲਕੀ ਬਾਰਿਸ਼ ਨਾਲ ਗਰਮੀ ਤੋਂ ਕੁੱਝ ਰਾਹਤ ਮਗਰੋਂ ਮੁੜ ਗਰਮੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਗਰਮੀ ਦਾ ਕਹਿਰ ਇਸ ਕਦਰ ਵੱਧ ਗਿਆ ਕਿ ਤਾਪਮਾਨ ਤੋਂ 10 ਡਿਗਰੀ ਵੱਧ ਗਰਮੀ ਮਹਿਸੂਸ ਹੋ ਰਹੀ ਹੈ।
ਦਿਨ ਵੇਲੇ ਸਾਰਾ ਮੌਸਮ ਸਾਫ਼ ਰਿਹਾ ਤੇ ਤਿੱਖੀ ਧੁੱਪ ਨੇ ਤਾਪਮਾਨ ’ਚ ਵਾਧਾ ਕਰ ਦਿੱਤਾ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ 42.4 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੂਬੇ ’ਚ ਸਭ ਤੋਂ ਗਰਮ ਰਿਹਾ। ਇਸ ਤੋਂ ਇਲਾਵਾ ਚੰਡੀਗੜ੍ਹ ’ਚ 40.4, ਅਮ੍ਰਿਤਸਰ 40.5, ਲੁਧਿਆਣੇ 40.2, ਪਟਿਆਲੇ 38.5, ਬਰਨਾਲਾ ਚ 40.7, ਪਰ 50° ਮਹਿਸੂਸ ਕੀਤਾ ਗਿਆ ਅਤੇ ਫਿਰੋਜਪੁਰ 41.1, ਗੁਰਦਾਸਪੁਰ 40.6, ਹੁਸ਼ਿਆਰਪੁਰ 40.8 ਤੇ ਜਲੰਧਰ ’ਚ 39.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।