ਬੀਬੀਐਨ ਨੈਟਵਰਕ ਪੰਜਾਬ, ਜਲੰਧਰ ਬਿਊਰੋ, 23 ਜੂਨ
ਫਿਰੋਜ਼ਪੁਰ ਡਿਵੀਜ਼ਨ ਦੇ ਸਟੇਸ਼ਨਾਂ 'ਤੇ ਯਾਤਰੀਆਂ ਭੀੜ ਦੀ ਸੁਁਰਖਿਆ ਨੂੰ ਨਜਰ ਚ ਰਁਖਦੇ ਹੋਏ ਰੇਲਵੇ ਵੱਲੋਂ 9 ਬੁਕਿੰਗ ਵਿੰਡੋ ਕਾਊਂਟਰ ਵਧਾ ਦਿੱਤੇ ਗਏ ਹਨ ਅਤੇ ਰੇਲਵੇ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਤਾਂ ਕਿ ਕਾਊਂਟਰਾਂ 'ਤੇ ਭੀੜ ਦੇ ਕਾਰਨ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਕਤ ਭੀੜ ਨੂੰ ਹੋਰ ਕਾਊਂਟਰਾਂ 'ਤੇ ਵੰਡਿਆ ਜਾ ਸਕੇ। ਦੱਸ ਦੇਈਏ ਕਿ ਇਸ ਨੂੰ ਧਿਆਨ ਵਿੱਚ ਰੱਖਦਿਆਂ ਜਲੰਧਰ ਛਾਉਣੀ, ਅੰਮ੍ਰਿਤਸਰ, ਸ੍ਰੀ ਮਾਤਾ ਵੈਸ਼ਨੋ ਦੇਵੀ, ਢੰਡਾਰੀ ਕਲਾਂ ਵਿਖੇ, ਜੰਮੂ ਤਵੀ ਵਿਖੇ ਤਿੰਨ ਬੁਕਿੰਗ ਕਾਊਂਟਰ ਵਧਾ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਦਸਿਆ ਗਿਆ ਹੈ ਕਿ ਇਸ ਤੋਂ ਇਲਾਵਾ ਸਟੇਸ਼ਨਾਂ 'ਤੇ ਰੇਲ ਗੱਡੀਆਂ ਦੇ ਆਉਣ ਅਤੇ ਜਾਣ ਸਬੰਧੀ ਲਗਾਤਾਰ ਸੂਚਨਾਵਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਯਾਤਰੀ ਆਸਾਨੀ ਨਾਲ ਜਾਣ ਸਕਣ ਕਿ ਉਨ੍ਹਾਂ ਦੀ ਟ੍ਰੇਨ ਕਿਸ ਪਲੇਟਫਾਰਮ 'ਤੇ ਆ ਰਹੀ ਹੈ। ਡੀਆਰਐਮ ਡਾ: ਸੀਮਾ ਸ਼ਰਮਾ ਨੇ ਦੱਸਿਆ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਕਾਰਨ ਸਟੇਸ਼ਨਾਂ 'ਤੇ ਭੀੜ ਕਾਫੀ ਵੱਧ ਗਈ ਹੈ। ਅਜਿਹੇ 'ਚ ਕਾਊਂਟਰਾਂ ਦੇ ਸਾਹਮਣੇ ਭੀੜ ਨੂੰ ਘੱਟ ਕਰਨ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਇਹ ਵਾਧੂ ਕਾਊਂਟਰ ਸ਼ੁਰੂ ਕੀਤੇ ਜਾ ਰਹੇ ਹਨ। ਰੇਲਵੇ ਯਾਤਰੀਆਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਛਪਰਾ-ਅੰਮ੍ਰਿਤਸਰ ਲਈ ਅਣਰਿਜ਼ਰਵਡ ਸਪੈਸ਼ਲ ਟਰੇਨ ਚੱਲੇਗੀ ਨਾਲ ਹੀ ਰੇਲਵੇ ਦੀ ਤਰਫੋਂ ਛਪਰਾ ਤੋਂ ਅੰਮ੍ਰਿਤਸਰ ਦਰਮਿਆਨ ਅਣਰਿਜ਼ਰਵਡ ਸਪੈਸ਼ਲ ਟਰੇਨ 05005-06 ਚਲਾਈ ਜਾ ਰਹੀ ਹੈ। ਇਸ ਤਹਿਤ ਛਪਰਾ-ਅੰਮ੍ਰਿਤਸਰ ਸਪੈਸ਼ਲ ਟਰੇਨ ਸਵੇਰੇ 10.30 ਵਜੇ ਛਪਰਾ ਤੋਂ ਚੱਲ ਕੇ ਅਗਲੇ ਦਿਨ ਸਵੇਰੇ 9.30 ਵਜੇ ਅੰਮ੍ਰਿਤਸਰ ਪਹੁੰਚੇਗੀ। ਇਸੇ ਤਰ੍ਹਾਂ ਵਾਪਸੀ ਯਾਤਰਾ ਲਈ ਅੰਮ੍ਰਿਤਸਰ ਛਪਰਾ ਸਪੈਸ਼ਲ 05006 ਰੇਲਗੱਡੀ 24 ਜੂਨ ਨੂੰ ਦੁਪਹਿਰ 12:45 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 1 ਵਜੇ ਛਪਰਾ ਪਹੁੰਚੇਗੀ।