ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 24 ਜੂਨ
ਦੋ ਵਿਅਕਤੀਆਂ ਨੇ ਕਾਰੋਬਾਰੀ ਨੂੰ ਮੋਟਾ ਲੋਨ ਦਵਾਉਣ ਦੀ ਕੀਤੀ ਸਾਜਿਸ਼ ਅਤੇ ਝਾਂਸਾ ਦੇ ਕੇ ਇਕ ਨਵਾਂ ਬੈਂਕ ਖਾਤਾ ਖੁਲ੍ਹਵਾਇਆ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਭਾਨੂੰ ਪ੍ਰਤਾਪ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਕਾਰੋਬਾਰ ਲਈ ਵੱਡਾ ਲੋਨ ਚਾਹੀਦਾ ਸੀ ਅਤੇ ਜਿਸ ਦੇ ਦੌਰਾਨ ਦੋਵਾਂ ਮੁਲਜ਼ਮਾਂ ਨੇ ਬੜੀ ਆਸਾਨੀ ਨਾਲ ਭਾਨੂੰ ਨੂੰ ਲੋਨ ਦਵਾਉਣ ਦੀ ਗੱਲ ਆਖ ਕੇ ਉਨ੍ਹਾਂ ਨੂੰ ਆਪਣੇ ਝਾਂਸੇ ਵਿੱਚ ਫਸਾ ਲਿਆ ਅਤੇ ਸਾਜ਼ਿਸ਼ ਤਹਿਤ ਭਾਨੂੰ ਦੇ ਪੰਜਾਬ ਨੈਸ਼ਨਲ ਬੈਂਕ ਵਾਲੇ ਨਵੇਂ ਖਾਤੇ ਵਿਚ 97 ਲੱਖ ਰੁਪਇਆ ਦਿਖਾ ਦਿੱਤਾ। ਨਾਲ ਹੀ ਮੁਲਜ਼ਮਾਂ ਨੇ ਫਰਜ਼ੀ ਈਮੇਲ ਅਤੇ ਮੋਬਾਈਲ ਫੋਨ ਦੇ ਜ਼ਰੀਏ ਕਾਰੋਬਾਰੀ ਨੂੰ ਧਮਕਾਉਣਾ ਸ਼ੁਰੂ ਕਰ ਦਿਁਤਾ। ਉਨ੍ਹਾਂ ਨੇ ਇਨਕਮ ਟੈਕਸ ਅਤੇ ਪੁਲਿਸ ਵਿਭਾਗ ਦਾ ਡਰਾਵਾ ਦਿਖਾ ਕੇ ਭਾਨੂੰ ਪਰਤਾਪ ਦੇ ਭਰਾ ਕੋਲੋਂ 11 ਲੱਖ 45 ਹਜ਼ਾਰ ਰੁਪਏ ਹਾਸਲ ਕਰ ਲਏ। ਇਸ ਮਾਮਲੇ ਸਬੰਧੀ ਜਾਣਕਾਰੀ ਤੋਂ ਪਤਾ ਲਗਦਿਆ ਕਿਹਾ ਹੈ ਕਿ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਤਫਤੀਸ਼ ਦੇ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਇਸ ਮਾਮਲੇ ਵਿੱਚ ਸ਼ਨਿਚਰਵਾਰ ਦੁਪਹਿਰ ਨੂੰ ਪ੍ਰੈਸ ਕਾਨਫਰੰਸ ਕਰੇਗੀ।