ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਬਿਊਰੋ, 26 ਜੂਨ
ਸ਼੍ਰੀਨਗਰ ਤੋਂ ਜੰਮੂ ਕਸ਼ਮੀਰ ਲਈ ਉਡਾਣ ਭਰੀ ਇੰਡੀਗੋ ਦੀ ਫਲਾਈਟ ਪਾਕਿਸਤਾਨੀ ਏਅਰ ਸਪੇਸ ਤੇ ਐਮਰਜੈਂਸੀ ਲਐਂਡਇਂਗ ਕਰ ਗਈ। ਇਹ ਘਟਨਾ ਸ਼ਾਮ 4.15 ਵਜੇ ਦੇ ਕਰੀਬ ਵਾਪਰੀ ਹੈ। ਦੱਸ ਦੇਈਏ ਕਿ ਇੰਡੀਗੋ ਫਲਾਈਟ ਦੇ ਪਾਇਲਟ ਨੇ ਫਲਾਈਟ ਨੂੰ ਪਾਕਿਸਤਾਨ ਏਅਰ ਸਪੇਸ 'ਚ ਲੈ ਲਿਆ ਹੈ। ਘਟਨਾ ਦੀ ਜਾਣਕਾਰੀ ਅਨੁਸਾਰ ਇਹ ਦੱਸਿਆ ਗਿਆ ਹੈ ਕਿ ਸ਼੍ਰੀਨਗਰ ਤੋਂ ਇੰਡੀਗੋ ਦੀ ਫਲਾਈਟ ਜੰਮੂ ਲਈ ਰਵਾਨਾ ਹੋਈ ਸੀ ਅਤੇ ਉਡਾਣ ਭਰਨ ਤੋਂ 28 ਮਿੰਟ ਬਾਅਦ, ਨਾਲ ਹੀ ਖਰਾਬ ਮੌਸਮ ਦੇ ਕਾਰਨ ਫਲਾਈਟ ਨੂੰ ਜੰਮੂ-ਕਸ਼ਮੀਰ ਦੇ ਕੋਟ ਜੈਮਲ ਰਾਹੀਂ ਪਾਕਿਸਤਾਨੀ ਹਵਾਈ ਖੇਤਰ ਵੱਲ ਮੋੜ ਦਿੱਤਾ ਗਿਆ ਹੈ। ਪਾਕਿਸਤਾਨੀ ਹਵਾਈ ਖੇਤਰ ਵਿੱਚ 5 ਮਿੰਟ ਰੁਕਣ ਤੋਂ ਬਾਅਦ ਇਹ ਫਲਾਈਟ ਸਿਆਲਕੋਟ ਦੇ ਰਸਤੇ ਜੰਮੂ ਵੱਲ ਰਵਾਨਾ ਹੋਈ ਹੈ। ਜੰਮੂ 'ਚ ਵੀ ਮੌਸਮ ਖਰਾਬ ਹੋਣ ਕਾਰਨ ਫਲਾਈਟ ਨਹੀਂ ਉਤਰ ਸਕੀ ਫਿਰ ਉਸ ਨੂੰ ਅੰਮ੍ਰਿਤਸਰ ਵੱਲ ਲਿਜਾਇਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਫਲਾਈਟ ਏਅਰਪੋਰਟ 'ਤੇ ਲੈਂਡ ਕਰਨ ਤੋਂ ਪਹਿਲਾਂ 2 ਘੰਟੇ ਤੱਕ ਚੱਕਰ ਲਾਉਂਦੀ ਰਹੀ ਹੈ। ਏਅਰਪੋਰਟ ਅਥਾਰਟੀ ਵਿਚ ਲੋੜੀਂਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਇਸ ਨੂੰ ਹਵਾਈ ਅੱਡੇ 'ਤੇ ਉਤਾਰਨ ਦੀ ਮਨਜ਼ੂਰੀ ਵੀ ਦਿੱਤੀ ਗਈ ਹੈ ।