ਬੀਬੀਐਨ ਨੈਟਵਰਕ ਪੰਜਾਬ, ਦਿੱਲੀ ਬਿਊਰੋ, 26 ਜੂਨ
ਪ੍ਰਗਤੀ ਮੈਦਾਨ ਸੁਰੰਗ ਦੇ ਅੰਦਰ ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਕਾਰ ਸਵਾਰ ਕਾਰੋਬਾਰੀ ਤੋਂ ਦੋ ਲੱਖ ਰੁਪਏ ਵਾਲਾ ਬੈਗ ਲੁੱਟ ਲਿਆ ਹੈ। ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਨੂੰਨ ਵਿਵਸਥਾ 'ਤੇ ਵੀ ਸਵਾਲ ਚੁੱਕੇ ਹਨ। ਦਰਅਸਲ ਵਿਚ ਜਾਣਕਾਰੀ ਅਨੁਸਾਰ ਦਸਿਆ ਜਾਦਾ ਹੈ ਕਿ ਗੁਜਰਾਤ ਦੇ ਮਹਿਸਾਣਾ ਦੇ ਰਹਿਣ ਵਾਲੇ ਸਾਜਨ ਕੁਮਾਰ ਦਾ ਚਾਂਦਨੀ ਚੌਕ 'ਚ ਸੋਨੇ-ਚਾਂਦੀ ਦੇ ਗਹਿਣਿਆਂ ਦਾ ਕਾਰੋਬਾਰ ਹੈ। ਉਹ ਦੁਪਹਿਰ ਨੂੰ ਗੁਰੂਗ੍ਰਾਮ ਸਥਿਤ ਇਕ ਫਰਮ ਨੂੰ 2 ਲੱਖ ਰੁਪਏ ਦੇਣ ਲਈ ਕੈਬ ਰਾਹੀਂ ਜਾ ਰਿਹਾ ਸੀ। ਉਨ੍ਹਾਂ ਦੇ ਨਾਲ ਸਾਥੀ ਜਤਿੰਦਰ ਪਟੇਲ ਵੀ ਸਨ। ਉਹ ਲਾਲ ਕਿਲੇ ਤੋਂ ਕੈਬ ਬੁੱਕ ਕਰਵਾ ਕੇ ਰਿੰਗ ਰੋਡ ਤੋਂ ਰਵਾਨਾ ਹੋਇਆ। ਪ੍ਰਗਤੀ ਮੈਦਾਨ ਤੋਂ ਸੁਰੰਗ ਵਿਚ ਦਾਖਲ ਹੋ ਕੇ ਉਸ ਨੂੰ ਇੰਡੀਆ ਗੇਟ ਵੱਲ ਜਾਣਾ ਪਿਆ ਤਾਂ ਦੋ ਬਾਈਕ ਸਵਾਰ ਚਾਰ ਬਦਮਾਸ਼ਾਂ ਨੇ ਉਸ ਦੀ ਕੈਬ ਨੂੰ ਸੁਰੰਗ ਦੇ ਅੰਦਰ ਰੋਕ ਲਿਆ। ਇਸ ਤੋਂ ਬਾਅਦ ਪਿਸਤੌਲ ਦਿਖਾ ਕੇ ਕਾਰ ਦੀ ਖਿੜਕੀ ਖੋਲ੍ਹ ਦਿੱਤੀ ਗਈ ਅਤੇ ਨਾਲ ਹੀ ਫਿਰ ਰੁਪਏ ਨਾਲ ਭਰਿਆ ਬੈਗ ਲੁੱਟ ਕੇ ਫਰਾਰ ਹੋ ਗਏ। ਬਦਮਾਸ਼ਾਂ ਦੇ ਚਲੇ ਜਾਣ ਤੋਂ ਬਾਅਦ ਪੀੜਤ ਨੇ ਪੀਸੀਆਰ ਨੂੰ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ। ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਕਾਰੋਬਾਰੀ ਨੇ ਇਸ ਘਟਨਾ ਦੀ ਰਿਪੋਰਟ ਤਿਲਕ ਮਾਰਗ ਥਾਣਾ ਸੈਕਸ਼ਨ 'ਚ ਦਰਜ ਕਰਵਾਈ ਹੈ, ਜਿਸ ਮੁਤਾਬਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।