ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 26 ਜੂਨ
ਬਰਨਾਲਾ ਦੀ ਆੜ੍ਹਤੀਆ ਫਰੂਟ ਐਂਡ ਸਬਜ਼ੀ ਮੰਡੀ ਐਸੋਸੀਏਸ਼ਨ ਚ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਬੀਤੇ ਕਈ ਦਿਨਾਂ ਤੋਂ ਚੱਲ ਰਹੀ ਕਸ਼ਮਕਸ਼ ਨੇ ਉਸ ਸਮੇਂ ਇੱਕ ਨਵਾਂ ਰੂਪ ਲੈ ਲਿਆ, ਜਦੋਂ ਦੋ ਰਾਜਨੀਤਿਕ ਧੜਿਆਂ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਆਪਣਾ ਆਪਣਾ ਆਗੂ ਦੇ ਸਿਰ ਤੇ ਪ੍ਰਧਾਨਗੀ ਦਾ ਤਾਜ ਸਜਾਉਣ ਨੂੰ ਲੈ ਕੇ ਦੌੜ ਸ਼ੁਰੂ ਹੋ ਗਈ। ਜਦੋਂ ਸਬਜ਼ੀ ਮੰਡੀ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਰਵੀ ਠਾਕੁਰ ਅਤੇ ਬੀਤੇ ਇਕ ਸਾਲ ਤੋਂ ਆਪਣੀ ਅਲੱਗ ਐਸੋਸੀਏਸ਼ਨ ਬਣਾ ਕੇ ਆੜ੍ਹਤੀਆ ਫਰੂਟ ਐਂਡ ਸਬਜ਼ੀ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਸਿੰਗਲਾ ਚ ਕਸ਼ਮਕਸ਼ ਨੂੰ ਲੈ ਕੇ ਦੋਹਾਂ ਧਿਰਾਂ ਦੇ ਵਿਚ ਪ੍ਰਧਾਨਗੀ ਦਾ ਵਿਵਾਦ ਪੈਦਾ ਹੋ ਗਿਆ। ਮਾਮਲੇ ਦੀ ਪ੍ਰਾਪਤ ਜਾਣਕਾਰੀ ਤਹਿਤ ਆਪ ਦੇ ਸਰਗਰਮ ਆਗੂ ਤੇ ਪ੍ਰਧਾਨ ਰਵੀ ਠਾਕੁਰ ਯੂਨੀਅਨ ਚ 50 ਤੋਂ ਵੱਧ ਮੈਂਬਰ ਐਸੋਸੀਏਸ਼ਨ ਦਾ ਹਿੱਸਾ ਹਨ ਅਤੇ ਦੂਜੇ ਪਾਸੇ ਬੀਤੇ ਸਾਲ ਬਣੀ ਆੜ੍ਹਤੀਆ ਫਰੂਟ ਐਂਡ ਸਬਜ਼ੀ ਮੰਡੀ ਐਸੋਸੀਏਸ਼ਨ ਚ ਨਾਂਮਾਤਰ ਲੱਗਭਗ ਵੀਹ ਕੁ ਮੈਂਬਰਾਂ ਨਾਲ ਆਪਣਾ ਅਲੱਗ ਧੜਾ ਸਥਾਪਿਤ ਕਰ ਐਸੋਸੀਏਸ਼ਨ ਖੜ੍ਹੀ ਕਰ ਲਈ ਹੈ।
ਜਿਸ ਵਿਚ ਬੀਤੇ ਦਿਨੀਂ ਐਸੋਸੀਏਸ਼ਨ ਦੇ ਮੈਂਬਰਾਂ ਦੇ ਵੱਲੋਂ ਸਰਬ ਸੰਮਤੀ ਨਾਲ ਮੁੜ ਤੋਂ ਪਰਦੀਪ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਹੋਰ ਕਾਰਜਕਾਰਨੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਨਾਲ ਅਗਲੇ ਦਿਨਾਂ ਚ ਸਬਜ਼ੀ ਮੰਡੀ ਦਾ ਮਾਹੌਲ ਗਰਮਾ ਸਕਦਾ ਹੈ ਅਤੇ ਪ੍ਰਧਾਨਗੀ ਦਾ ਤਾਜ ਗਲੇ ਦੀ ਹੱਡੀ ਬਣ ਸਕਦਾ ਹੈ। ਓਥੇ ਹੀ ਇਸ ਪ੍ਰਧਾਨਗੀ ਦੀ ਗਾਜ਼ ਮੌਜੂਦਾ ਸਰਕਾਰ ਦੇ ਕਿਸੇ ਵੱਡੇ ਆਗੂ ਦੀ ਜੜਾਂ ਚ ਬਹਿ ਸਕਦੀ ਹੈ। ਬੀਤੇ ਸਾਲ ਤੋਂ ਆਪਣਾ ਅਲੱਗ ਧੜਾ ਬਣਾ ਕੇ ਨਵੀਂ ਬਣਾਈ ਗਈ ਐਸੋਸਿਏਸ਼ਨ ਆੜ੍ਹਤੀਆ ਫਰੂਟ ਐਂਡ ਸਬਜ਼ੀ ਮੰਡੀ ਐਸੋਸੀਏਸ਼ਨ ਦੇ ਮੈਬਰਾਂ ਨੇ ਚੋਣ ਕਰਦਿਆਂ ਇਸ ਸਾਲ ਸਰਬਸੰਮਤੀ ਦੇ ਨਾਲ ਪਰਦੀਪ ਸਿੰਗਲਾ ਨੂੰ ਪ੍ਰਧਾਨ,ਹਰਭਜਨ ਸਿੰਘ ਕੁੱਕੂ ਨੂੰ ਚੇਅਰਮੈਨ, ਨਰੇਸ਼ ਕੁਮਾਰ ਬਾਂਕਾ ਨੂੰ ਮੀਤ ਪ੍ਰਧਾਨ, ਗੁਰਪ੍ਰੀਤ ਭੱਟੀ ਨੂੰ ਸਕੱਤਰ ਤੇ ਨਵੀਨ ਕੁਮਾਰ ਨੂੰ ਖ਼ਜ਼ਾਨਚੀ ਚੁਣਿਆ ਗਿਆ। ਜਦੋਂ ਕਿ ਪਹਿਲਾਂ ਤੋਂ ਮੈਬਰਾਂ ਦੀ ਵੱਡੀ ਗਿਣਤੀ ਨਾਲ ਚੱਲ ਰਹੀ ਆਪ ਦੇ ਸਰਗਰਮ ਆਗੂ ਤੇ ਪ੍ਰਧਾਨ ਰਵੀ ਠਾਕੁਰ ਯੂਨੀਅਨ ਚ 50 ਤੋਂ ਵੱਧ ਮੈਂਬਰ ਹਨ।
ਆੜ੍ਹਤੀਆ ਫਰੂਟ ਐਂਡ ਸਬਜ਼ੀ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਕੀਤਾ ਖੁਲਾਸਾ
ਜਿੱਥੇ ਇਸ ਦੌਰਾਨ ਪ੍ਰਧਾਨ ਬਣੇ ਪਰਦੀਪ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੂੰ ਸੱਪੀ ਗਈ ਜਿੰਮੇਦਾਰੀ ਨੂੰ ਉਹ ਤਨਦੇਹੀ ਤੇ ਮਿਹਨਤ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਉਹਨਾਂ ਦੇ ਵੱਲੋਂ ਬੀਤੇ ਸਾਲ ਜੁਲਾਈ ਮਹੀਨੇ ਵਿੱਚ ਆਪਣਾ ਅਲੱਗ ਧੜਾ ਬਣਾ ਲਿਆ ਸੀ ਅਤੇ ਆਪਣੀ ਅਲੱਗ ਐਸੋਸੀਏਸ਼ਨ ਦਾ ਵੱਖਰਾ ਨਾਮ ਆੜ੍ਹਤੀਆ ਫਰੂਟ ਐਂਡ ਸਬਜ਼ੀ ਮੰਡੀ ਐਸੋਸੀਏਸ਼ਨ ਰੱਖ ਕੇ ਬਣਾਈ ਗਈ ਹੈ। ਜਦ ਕਿ ਦੂਸਰੀ ਐਸੋਸੀਏਸ਼ਨ ਦਾ ਨਾਮ ਸਬਜ਼ੀ ਮੰਡੀ ਐਸੋਸੀਏਸ਼ਨ ਹੈ। ਜਿਸਦਾ ਉਹਨਾਂ ਦੀ ਨਵੀਂ ਬਣੀ ਐਸੋਸੀਏਸ਼ਨ ਨਾਲ ਕੋਈ ਵੀ ਸਬੰਧ ਨਹੀਂ ਹੈ ਅਤੇ ਉਹਨਾਂ ਦੀ ਵੱਖਰੀ ਐਸੋਸੀਏਸ਼ਨ ਹੈ।
ਸਬਜੀ ਮੰਡੀ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਨੇ ਲਗਾਏ ਇਹ ਦੋਸ਼
ਸਬਜ਼ੀ ਮੰਡੀ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਅਤੇ ਆਪ ਦੇ ਸਰਗਰਮ ਆਗੂ ਪ੍ਰਵੀਨ ਠਾਕੁਰ ਨੇ ਕਿਹਾ ਕਿ ਪਰਦੀਪ ਸਿੰਗਲਾ ਪਹਿਲਾਂ ਵੀ ਪ੍ਰਧਾਨ ਰਹਿ ਚੁੱਕੇ ਹਨ। ਭਾਵੇਂ ਇਸ ਦੌਰਾਨ ਮਹਿਜ ਕੁਝ ਫ਼ਲ ਸਬਜ਼ੀ ਆੜਤੀਆਂ ਨੇ ਚੁਣੇ ਹੋਏ ਮੈਂਬਰਾਂ ਦੇ ਗਲੇ ਚ ਹਾਰ ਪਾ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਇਸ ਨਵੀਂ ਬਣੀ ਐਸੋਸੀਏਸ਼ਨ ਦੇ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਰਵੀ ਠਾਕੁਰ ਨੇ ਕਿਹਾ ਕਿ ਇਹ ਸਾਰਾ ਪੰਜਾਬ ਦੀ ਸੱਤਾ ਤੇ ਰਹਿ ਚੁੱਕੀ ਰਾਜਨੀਤਕ ਪਾਰਟੀ ਦੇ ਇੱਕ ਵੱਡੇ ਲੀਡਰ ਦੀ ਸਹਿ ਤੇ ਮੰਡੀ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਾਡੀ ਪੁਰਾਣੀ ਯੂਨੀਅਨ ਦੇ ਸਾਰੇ ਮੈਂਬਰ ਸਟੈਂਡ ਹਨ। ਕੋਈ ਵੀ ਪੁਰਾਣੀ ਯੂਨੀਅਨ ਛੱਡ ਕੇ ਨਹੀਂ ਗਿਆ। ਬਾਕੀ ਮੰਡੀ ਦਾ ਮਾਹੌਲ ਕਿਸੇ ਕੀਮਤ ਤੇ ਖ਼ਰਾਬ ਨਹੀਂ ਨਹੀਂ ਹੋਣ ਦਿੱਤਾ ਜਾਵੇਗਾ। ਜੇ ਜਰੂਰਤ ਪਈ ਤਾਂ ਮੰਡੀ ਐਸੋਸੀਏਸ਼ਨ ਦੀ ਵੋਟਿੰਗ ਕਰਵਾ ਲਈ ਜਾਵੇ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਸਕੇ।