ਬੀਬੀਐਨ ਨੈਟਵਰਕ ਪੰਜਾਬ, ਗੁਰਦਾਸਪੁਰ ਬਿਊਰੋ, 27 ਜੂਨ
ਮਿੰਨੀ ਬੱਸ ਪਿੰਡ ਅਮਰਪੁਰਾ ਨੇੜੇ ਇੱਕ ਸਕੂਟਰੀ ਸਵਾਰਾਂ ਨੂੰ ਬਚਾਉਂਦਿਆਂ ਖੇਤਾਂ ਚ ਪਲਟ ਗਈ ਹੈ। ਜਾਣਕਾਰੀ ਅਨੁਸਾਰ ਦੁਪਹਿਰ 12.30 ਵਜੇ ਦੇ ਕਰੀਬ ਬਟਾਲਾ ਤੋ ਧਿਆਨਪੁਰ ਜਾ ਰਹੀ ਨਿੱਜੀ ਕੰਪਨੀ ਦੀ ਮਿਨੀ ਬੱਸ ਜਦ ਪਿੰਡ ਅਕਰਪੁਰਾ ਨੇੜੇ ਪੁੱਜੀ ਤਾਂ ਅੱਗੋਂ ਆ ਰਹੀ ਸਕੂਟਰੀ ਨੂੰ ਬਚਾਉਂਦਿਆਂ ਡਰਾਈਵਰ ਤੋਂ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਖੇਤਾਂ ਪਲਟ ਗਈ। ਦੱਸ ਦੇਈਏ ਕਿ ਆਸ-ਪਾਸ ਦੇ ਲੋਕਾਂ ਨੇ ਜੱਦੋਜਹਿਦ ਨਾਲ ਸਵਾਰੀਆਂ ਨੂੰ ਬੱਸ 'ਚੋਂ ਬਾਹਰ ਕੱਢਿਆ ਤੇ ਜ਼ਖ਼ਮੀਆਂ ਨੂੰ 108 ਐਂਬੂਲੈਂਸ ਰਾਹੀਂ ਸਿਵਲ ਬਟਾਲਾ ਭੇਜਿਆ ਹੈ। ਬੱਸ ਪਲਟਣ ਦੇ ਨਾਲ ਅੱਧੀ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਚੋਂ ਇਕ ਬਜ਼ੁਰਗ ਅਤੇ ਇੱਕ ਔਰਤ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਜ਼ਖ਼ਮੀਆਂ ਨੂੰ 108 ਐਂਬੂਲੈਂਸ ਰਾਹੀਂ ਬਟਾਲਾ ਦੇ ਸਿਵਲ ਹਸਪਤਾਲ ਚ ਇਲਾਜ ਲਈ ਦਾਖਲ ਕਰਾਇਆ ਗਿਆ ਹੈ। ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।