ਬੀਬੀਐਨ ਨੈਟਵਰਕ ਪੰਜਾਬ, ਫਿਰੋਜ਼ਪੁਰ ਬਿਊਰੋ, 28 ਜੂਨ
ਬਲਾਕ ਮਮਦੋਟ ਤੇ ਹਲਕਾ ਗੁਰੂਹਰਸਹਾਏ ਪਿੰਡ ਨਵਾਂ ਕਿਲਾ ਵਿਖੇ ਆਪਣੇ ਪਰਿਵਾਰ ਨਾਲ ਖੇਤਾਂ 'ਚ ਝੋਨਾ ਲਾਉਣ ਗਈ ਇਕ ਲੜਕੀ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਲੜਕੀ ਦੇ ਪਿਤਾ ਉਤਮ ਨੇ ਦੱਸਿਆ ਹੈ ਕਿ ਉਹ ਮਿਹਨਤ ਮਜ਼ਦੂਰੀ ਕਰ ਕੇ ਅਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਤੇ ਅਸੀਂ ਆਪਣੇ ਪਰਿਵਾਰ ਸਮੇਤ ਖੇਤਾਂ 'ਚ ਝੋਨਾ ਲਗਾ ਰਹੇ ਸੀ ਅਤੇ ਸਵੇਰੇ 9 ਵਜੇ ਦੇ ਕਰੀਬ ਉਨ੍ਹਾਂ ਦੀ ਲੜਕੀ ਪ੍ਰਵੀਨ ਕੌਰ ਜੋ ਕਿ (14) ਸਾਲਾ ਦੀ ਜੋ ਪਿੰਡ ਕੜਮਾ ਵਿਖੇ 11ਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਉਹ ਟਿਊਬਵੈੱਲ 'ਤੇ ਪਾਣੀ ਪੀਣ ਸਮੇਂ ਕਰੰਟ ਦੀ ਲਪੇਟ 'ਚ ਆ ਗਈ ਜਿਸਦੇ ਕਾਰਨ ਉਸ ਦੀ ਮੌਤ ਹੋ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਨੇ ਦੱਸਿਆ ਹੈ ਕਿ ਇਹ ਪਰਿਵਾਰ ਅੱਤ ਦੀ ਗਰੀਬੀ 'ਚ ਗੁਜ਼ਾਰਾ ਕਰ ਰਿਹਾ ਹੈ। ਦੱਸ ਦਈਏ ਕਿ ਇਸ ਨੌਜਵਾਨ ਲੜਕੀ ਦੀ ਮੌਤ ਕਾਰਨ ਪਰਿਵਾਰ ਬਹੁਤ ਹੀ ਗਹਿਰੇ ਸਦਮੇ ਵਿੱਚ ਹੈ। ਇਸ ਲਈ ਉਹ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਇਸ ਗਰੀਬ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ।