ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 28 ਜੂਨ
ਅੱਜ ਸਵੇਰੇ ਲੁਧਿਆਣਾ ਦੇ ਧੂਰੀ ਲਾਈਨ ਇਲਾਕੇ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਲਾਸ਼ ਦਰੱਖ਼ਤ ਨਾਲ ਲਟਕੀ ਹੋਈ ਮਿਲੀ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਜੀਆਰਪੀ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਇਸ ਮਾਮਲੇ ਦੀ ਪੜਤਾਲ ਕਰਨੀ ਸ਼ੁਰੂ ਕਰ ਦਿਁਤੀ ਹੈ। ਦੱਸ ਦਈਏ ਕਿ ਮੁੱਢਲੀ ਜਾਂਚ ਤੋਂ ਮਾਮਲਾ ਖੁਦਕੁਸ਼ੀ ਦਾ ਹੀ ਜਾਪ ਰਿਹਾ ਹੈ ਅਤੇ ਇਹ ਵੀ ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਕਬਜ਼ੇ ਚੋਂ ਅਜਿਹਾ ਕੋਈ ਵੀ ਦਸਤਾਵੇਜ਼ ਨਹੀ ਮਿਲਿਆ ਕਿ ਜਿਸ ਤੋਂ ਕੁਝ ਪਾ ਲਁਗ ਸਕੇ। ਫਿਲਹਾਲ ਜੀਆਰਪੀ ਦੀ ਟੀਮ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀ ਗਈ ਹੈ ਅਤੇ 72 ਘੰਟੇ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੇਰੀ ਕਾਰਵਾਈ ਸੁਰੂ ਕੀਤੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਜੇਬ ਚੋਂ ਲੁਧਿਆਣਾ ਤੋ ਅੰਬਾਲਾ ਜਾਣ ਲਈ ਟਰੇਨ ਦੀ ਟਿੱਕਟ ਮਿਲੀ ਹੈ।
Bai ji kon ha es di koi foto eh kitho da ha banda koi biodata ha jis bande di eh news ha ??