ਬੀਬੀਐਨ ਨੈਟਵਰਕ ਪੰਜਾਬ, ਗੁਰਦਾਸਪੁਰ ਬਿਊਰੋ, 29 ਜੂਨ
ਬਟਾਲਾ ਦੇ ਪਿੰਡ ਵਿਠਵਾਂ ਵਿਖੇ ਝੋਨੇ ਦੀ ਦਵਾਈ ਵਾਲੀ ਸ਼ੀਸ਼ੀ ’ਚ ਪਾਣੀਂ ਪੀਣ ਨਾਲ ਕਿਸਾਨ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਜਗਪ੍ਰੀਤ ਸਿੰਘ ਵਾਸੀ ਵਿਠਵਾਂ ਜੋ ਕਿ ਝੋਨੇ ਦੀ ਫਸਲ ’ਤੇ ਦਵਾਈ ਪਾ ਰਿਹਾ ਸੀ, ਨਾਲ ਹੀ ਉਸਨੇ ਦਵਾਈ ਵਾਲੀ ਸ਼ੀਸ਼ੀ ਖਾਲੀ ਕਰ ਕੇ ਬੰਬੀ ਤੋਂ ਉਸੇ ਸ਼ੀਸ਼ੀ ਵਿਚ ਪਾਣੀ ਭਰ ਕੇ ਪੀ ਲਿਆ ਅਤੇ ਇਹ ਵੀ ਦਸਿਆ ਜਾਦਾ ਹੈ ਕਿ ਜਿਸ ਨਾਲ ਉਸ ਦੀ ਤਬੀਅਤ ਖ਼ਰਾਬ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਚ ਪਹੁੰਚਾਇਆ ਜਿਥੇ ਡਾਕਟਰ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਐੱਸਆਈ ਮੇਜਰ ਸਿੰਘ ਨੇ ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਿਆ ਹੈ।
ADVERTISEMENT
ADVERTISEMENT
ADVERTISEMENT