ਬੀਬੀਐਨ ਨੈਟਵਰਕ ਪੰਜਾਬ, ਪਠਾਨਕੋਟ ਬਿਊਰੋ, 29 ਜੂਨ
ਪਠਾਨਕੋਟ ਦੇ ਕਠੂਆ ਜਬਰ ਜਨਾਹ ਤੇ ਹੱਤਿਆਕਾਂਡ ਦੇ ਅੱਠਵੇਂ ਮੁਲਜ਼ਮ ਸ਼ੁਭਮ ਸਾਂਗਰਾ ਨੂੰ ਚੌਥੀ ਵਾਰ ਪੇਸ਼ੀ ਲਈ ਪਠਾਨਕੋਟ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਲਿਆਂਦਾ ਗਿਆ। ਪੇਸ਼ੀ ਤੋਂ ਬਾਅਦ ਅਦਾਲਤ ਨੇ ਇਸ ਕੇਸ ਦੀ ਅਗਲੀ ਸੁਣਵਾਈ 5 ਜੁਲਾਈ ਨੂੰ ਤੈਅ ਕਰ ਦਿਤੀ ਗਈ ਹੈ। ਉਥੇ ਹੀ, ਅਦਾਲਤ ਨੇ ਅਗਲੀ ਸੁਣਵਾਈ ’ਚ ਚਲਾਨ ਦੀ ਕਾਪੀ ਪੇਸ਼ ਕਰਨ ਦਾ ਹੁਕਮ ਵੀ ਦਿੱਤਾ ਹੈ। ਜਾਣਕਾਰੀ ਦੇ ਮੁਤਾਬਿਕ ਦਸਿਆ ਜਾਦਾ ਹੈ ਕਿ ਜੰਮੂ-ਕਸ਼ਮੀਰ ’ਚ ਕਠੂਆ ਜ਼ਿਲ੍ਹੇ ਦੇ ਰਸਾਨਾ ਪਿੰਡ ’ਚ 10 ਜਨਵਰੀ, 2018 ਨੂੰ 8 ਸਾਲ ਦੀ ਬੱਚੀ ਅਗਵਾ ਕੀਤੀ ਗਈ ਸੀ। ਦਸਿਆ ਜਾਦਾ ਹੈ ਕਿ 17 ਜਨਵਰੀ ਨੂੰ ਉਸ ਦੀ ਲਾਸ਼ ਮਿਲੀ ਸੀ ਅਤੇ ਪੋਸਟਮਾਰਟਮ ਰਿਪੋਰਟ ’ਚ ਜਬਰ-ਜਨਾਹ ਦੀ ਪੁਸ਼ਟੀ ਹੋਈ ਹੈ। ਜਾਂਚ ਤੋਂ ਬਾਅਦ ਸੱਤ ਮੁਲਜ਼ਮ, ਜਿਸ ’ਚ ਸਾਂਝੀ ਰਾਮ ਐੱਸਆਈ ਆਨੰਦ ਦੱਤਾ ਨੂੰ ਗ੍ਰਿਫ਼ਤਾਰ ਕੀਤਾ ਸੀ। 8ਵੇਂ ਮੁਲਜ਼ਮ ਵਜੋਂ ਸਾਂਝੀ ਰਾਮ ਦੇ ਭਤੀਜੇ ਸ਼ੁਭਮ ਸਾਂਗਰਾ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ਪਰ ਉਸ ਦੇ ਕੇਸ ਨੂੰ ਜੁਬੇਨਾਇਲ ਜਸਟਿਸ ਬੋਰਡ ’ਚ ਟਰਾਂਸਫਰ ਕਰ ਦਿੱਤਾ ਗਿਆ ਸੀ। ਕਿਉਂਕਿ, ਜੰਮੂ-ਕਸ਼ਮੀਰ ਸਰਕਾਰ ਤੇ ਕੁਝ ਵਕੀਲਾਂ ਨੇ ਕਠੂਆ ’ਚ ਨਿਰਪੱਖ ਸੁਣਵਾਈ ਨਾ ਹੋਣ ਦੀ ਖ਼ਦਸ਼ਾ ਪ੍ਰਗਟਾਇਆ ਸੀ। ਜੂਨ, 2018 ਦੇ ਪਹਿਲੇ ਹਫ਼ਤੇ ’ਚ ਸੁਣਵਾਈ ਸ਼ੁਰੂ ਕੀਤੀ। ਜੂਨ, 2018 ’ਚ ਸੱਤ ਮੁਲਜ਼ਮਾਂ ਖ਼ਿਲਾਫ਼ ਕੋਰਟ ਨੇ ਜੰਮੂ-ਕਸ਼ਮੀਰ ਦੀ ਆਰਪੀਸੀ ਤਹਿਤ ਮੁਲਜ਼ਮਾਂ ’ਤੇ ਧਾਰਾ ਤਹਿਤ ਦੋਸ਼ ਤੈਅ ਕੀਤੇ ਸਨ।