ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 1ਜੁਲਾਈ
ਰੂਪਨਗਰ ਦੇ ਪ੍ਰਾਚੀਨ ਲਹਿਰੀਸ਼ਾਹ ਮੰਦਰ ਦੇ ਪਖਾਨੇ 'ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਦੱਸ ਦਈਏ ਕਿ ਲਾਸ਼ ਸਵੇਰੇ ਦੇ ਛੇ ਵਜੇ ਮਿਲੀ ਹੈ ਅਤੇ ਇਹ ਲਾਸ਼ ਕਰੀਬ ਤਿੰਨ ਚਾਰ ਦਿਨਾਂ ਤੋਂ ਟਾਇਲਟ 'ਚ ਹੀ ਪਈ ਰਹੀ ਸੀ। ਮੰਦਰ 'ਚ ਰੁਕੇ ਜੰਗਮ ਮੁਕੇਸ਼ ਨੇ ਸਭ ਤੋਂ ਪਹਿਲਾਂ ਲਾਸ਼ ਦੇਖੀ ਤੇ ਮੰਦਰ ਦੀ ਕੰਟੀਨ ਦੇ ਸੰਚਾਲਕ ਰਾਜਨ ਮਹਿਤਾ ਨੂੰ ਸੂਚਨਾ ਦਿੱਤੀ ਗਈ। ਜਾਣਕਾਰੀ ਮੁਤਾਬਿਕ ਦਸਿਆ ਜਾਦਾ ਹੈ ਕਿ ਮ੍ਰਿਤਕ ਦੀ ਉਮਰ 35 ਸਾਲ ਤੇ ਕੱਦ ਪੰਜ ਫੁੱਟ ਸੱਤ ਇੰਚ ਹੈ। ਇਸ ਘਟਨਾ ਤੋਂ ਬਾਅਦ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਰੂਪਨਗਰ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।
ADVERTISEMENT
ADVERTISEMENT
ADVERTISEMENT