ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 3 ਜੁਲਾਈ
ਯੂਪੀ ਦੇ ਮੁੱਜ਼ਫਰਨਗਰ ’ਚ ਨੌਜਵਾਨ ਪਤਨੀ ਨੂੰ ਨਾਲ ਲੈ ਕੇ ਵਿਚੋਲੇ ਦੇ ਘਰ ਪੁੱਜਾ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਗੋਲੀ ਲੱਗਣ ਤੋਂ ਬਾਅਦ ਕੁਝ ਦੇਰ ਤੱਕ ਤਮੰਨਾ ਤੜਪਦੀ ਰਹੀ, ਲੋਕ ਉਸ ਦੀ ਵੀਡੀਓ ਬਣਾਉਂਦੇ ਰਹੇ ਹਨ। ਇਸ ਦੀ ਵੀਡੀਓ ਵੀ ਇੰਟਰਨੈੱਟ ਮੀਡੀਆ ’ਤੇ ਵਾਇਰਲ ਵੀ ਹੋ ਗਈ ਹੈ। ਵਿਚੋਲੇ ਸੱਦਾਮ ਦੀ ਪਤਨੀ ਨੇ ਮੁਕੱਦਮਾਂ ਦਰਜ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਸੱਦਾਮ ਦੀ ਪਤਨੀ ਸਾਹਿਬਾ ਨੇ ਦੱਸਿਆਂ ਹੈ ਕਿ ਸਵੇਰੇ ਦਸਤਕ ਹੋਣ ’ਤੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਨਸੀਮ ਪਤਨੀ ਤਮੰਨਾ ਨਾਲ ਖੜ੍ਹਾ ਸੀ। ਦੱਸ ਦੇਈਏ ਕਿ ਦੋਵਾਂ ਦੇ ਹੱਥਾਂ ’ਚ ਪਿਸਤੌਲ ਸਨ। ਜਦੋਂ ਉਸ ਨੇ ਨਮਾਜ਼ ਲਈ ਮਸਜ਼ਿਦ ਜਾਣ ਦੀ ਗੱਲ ਕਹੀ ਤਾਂ ਇੰਨੇ ’ਚ ਸੱਦਾਮ ਉੱਥੇ ਆ ਗਿਆ ਸੀ ਅਤੇ ਨਾਲ ਹੀ ਨਸੀਮ ਨੇ ਸੱਦਾਮ ’ਤੇ ਗੋਲ਼ੀ ਚਲਾ ਦਿੱਤੀ। ਗੋਲੀਆਂ ਦੀ ਆਵਾਜ਼ ਸੁਣ ਕੇ ਸਾਬਿਰ ਤੇ ਹੋਰ ਗੁਆਂਢੀਂ ਵੀ ਆ ਗਏ ਤੇ ਜੋੜੇ ਤੋਂ ਪੁੱਛਗਿੱਛ ਦੀ ਕੋਸ਼ਿਸ਼ ਕੀਤੀ ਗਈ। ਜੋੜੇ ਨੇ ਮੋਟਰਸਾਈਕਲ ’ਤੇ ਭੱਜਣ ਦੀ ਕੋਸ਼ਿਸ ਕੀਤੀ। ਪਰ ਉਹ ਸਟਾਰਟ ਨਹੀਂ ਹੋਇਆ। ਦੱਸ ਦੇਈਏ ਕਿ ਭੱਜਦੇ ਸਮੇਂ ਨਸੀਮ ਨੇ ਤਮੰਨਾ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਫਿਰ ਨਾਲ ਹੀ ਖ਼ੁਦ ਨੂੰ ਵੀ ਗੋਲ਼ੀ ਮਾਰ ਲਈ। ਜਦਕਿ ਤਮੰਨਾ ਨੇ ਹਸਪਤਾਲ ’ਚ ਦਮ ਤੋੜ ਦਿੱਤਾ ਸੀ। ਜਾਣਕਾਰੀ ਅਨੁਸਾਰ ਦੱਸਿਆ ਜਾਦਾ ਹੈ ਕਿ ਘਟਨਾ ਵਾਲੀ ਥਾਂ ਤੋਂ ਦੋ ਪਿਸਤੌਲਾਂ, ਦੋ ਮੈਗਜ਼ੀਨ ਤੇ 81 ਹਜ਼ਾਰ 500 ਰੁਪਏ ਇਕ ਕਾਗਜ਼ ’ਚ ਲਪੇਟੇ ਮਿਲੇ ਹਨ। ਨਸੀਮ ’ਤੇ ਪਹਿਲਾਂ ਹੀ ਹੱਤਿਆ ਦਾ ਇਕ ਮੁਕੱਦਮਾ ਦਰਜ ਹੈ।