ਬੀਬੀਐਨ ਨੈਟਵਰਕ ਪੰਜਾਬ,ਸ੍ਰੀ ਮੁਕਤਸਰ ਸਾਹਿਬ ਬਿਊਰੋ, 3 ਜੁਲਾਈ
ਮੁਕਤਸਰ ਦੇ ਪਿੰਡ ਖੁੱਡੀਆਂ ਨੇੜੇ ਨੈਸ਼ਨਲ ਹਾਈਵੇ ’ਤੇ ਟਰਾਲੇ ਅਤੇ ਕਾਰ ਦੀ ਟੱਕਰ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਪ੍ਰੇ੍ਮ ਚੰਦ ਪਿੰਡ ਘੁਕਿਆਵਾਲੀ ਨੇ ਦੱਸਿਆਂ ਹੈ ਕਿ ਉਸਦਾ ਲੜਕਾ ਜਗਪ੍ਰੀਤ ਸਿੰਘ ਤੇ ਗਰਭਵਤੀ ਨੂੰਹ ਨਵਦੀਪ ਕੌਰ ਪਿੰਡ ਘੁਕਿਆਵਾਲੀ ਤੋਂ ਆਪਣੀ ਸਵਿਫਟ ਕਾਰ ’ਚ ਮਲੋਟ ਜਾ ਰਹੇ ਸੀ। ਜਾਣਕਾਰੀ ਮੁਤਾਬਿਕ ਦੱਸਿਆਂ ਜਾਂਦਾ ਹੈ ਕਿ ਉਹ ਖੁਦ ਵੀ ਆਪਣੇ ਕੁੜਮ ਮਲਕੀਤ ਸਿੰਘ ਵਾਸੀ ਭਾਈ ਕਾ ਕੇਰਾ ਦੀ ਕਾਰ ਮਾਰਕਾ ਅਲਟੋ ’ਤੇ ਸਵਾਰ ਹੋ ਕੇ ਆਪਣੇ ਲੜਕੇ ਦੀ ਕਾਰ ਦੇ ਪਿੱਛੇ-ਪਿੱਛੇ ਆ ਰਹੇ ਸੀ। ਦੱਸ ਦਈਏ ਕਿ ਦੁਪਹਿਰ ਦੇ ਸਮੇਂ ਜਦ ਉਸਦਾ ਲੜਕਾ ਆਪਣੀ ਕਾਰ ਲੈ ਕੇ ਜੀਟੀ ਰੋਡ ਕੱਟ ਖੁਡੀਆ ਤੋਂ ਚੰਨੂੰ ਲਿੰਕ ਰੋਡ ਕੋਲ ਪੁੱਜਾ ਤਾਂ ਅੱਗੇ ਇਕ ਟਿੱਪਰ (ਟਰਾਲਾ) ਤੇਜ਼ ਰਫਤਾਰ ਤੇ ਲਾਪਰਵਾਹੀ ਨਾਲ ਬਿਨਾਂ ਇਸ਼ਾਰਾ ਕੀਤੇ ਅਤੇ ਇਕਦਮ ਸੱਜੇ ਹੱਥ ਮੋੜ ਕੱਟ ਲਿਆ ਜੋ ਕਿ ਉਸਦੇ ਲੜਕੇ ਤੇ ਨੂੰਹ ਦੀ ਗੱਡੀ ’ਚ ਜਾ ਵੱਜਾ। ਨਾ-ਮਲੂਮ ਡਰਾਇਵਰ ਮੌਕਾ ’ਤੇ ਟਿੱਪਰ ਟਰਾਲਾ ਛੱਡ ਕੇ ਭੱਜ ਗਿਆ। ਦੱਸ ਦਈਏ ਕਿ ਇਸ ਨਾਲ ਦੋਵਾਂ ਦੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਤੇ ਗੱਡੀ ਦਾ ਕਾਫੀ ਨੁਕਸਾਨ ਹੋਇਆ। ਇਲਾਜ ਦੇ ਦੌਰਾਨ ਹੀ ਜਗਪ੍ਰੀਤ ਤੇ ਨਵਦੀਪ ਕੌਰ ਦੀ ਮੌਤ ਹੋ ਗਈ। ਥਾਣਾ ਲੰਬੀ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।