ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਮੁਕਤਸਰ ਸਾਹਿਬ ਬਿਊਰੋ, 3 ਜੁਲਾਈ
ਗਿੱਦੜਬਾਹਾ ਦੇ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੱਸਿਆਂ ਗਿਆ ਹੈ ਕਿ ਮ੍ਰਿਤਕ ਗੁਰਸੇਵਕ ਸਿੰਘ (35) ਪੁੱਤਰ ਬਲਜਿੰਦਰ ਸਿੰਘ ਵਾਸੀ ਕੋਠੇ ਹਿੰਮਤਪੁਰਾ ਲੁਧਿਆਣਾ ਜਗਰਾਓਂ 'ਚ ਕਾਂਸਟੇਬਲ ਵਜੋਂ ਤਾਇਨਾਤ ਸੀ। ਗੁਰਸੇਵਕ ਸਿੰਘ ਸਵੇਰੇ ਮੋਟਰਸਾਈਕਲ 'ਤੇ ਮੁਕਤਸਰ ਆ ਰਿਹਾ ਸੀ। ਦੱਸ ਦਈਏ ਕਿ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਪਿੰਡ ਕੋਟਭਾਈ ਨੇੜੇ ਦਰੱਖ਼ਤ ਨਾਲ ਟਕਰਾ ਗਿਆ, ਜਿਸਦੇ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਨਾਲ ਹੀ ਜਿਸ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਕਿ ਇਲਾਜ ਦੇ ਦੌਰਾਨ ਹੀ ਉਸ ਦੀ ਮੌਤ ਹੋ ਗਈ। ਦੱਸ ਦੇਈਏ ਕਿ ਮ੍ਰਿਤਕ ਗੁਰਸੇਵਕ ਸਿੰਘ ਪੰਜਾਬ ਪੁਲਿਸ 'ਚ ਭਰਤੀ ਹੋਣ ਤੋਂ ਪਹਿਲਾਂ ਫੌਜ ਵਿੱਚ ਨੌਕਰੀ ਕਰਦਾ ਸੀ। ਹੁਣ ਕਰੀਬ ਛੇ ਸਾਲ ਪਹਿਲਾਂ ਉਹ ਪੁਲਿਸ ਵਿਭਾਗ 'ਚ ਕਾਂਸਟੇਬਲ ਵਜੋਂ ਤਾਇਨਾਤ ਹੋਇਆ ਸੀ। ਜਾਣਕਾਰੀ ਅਨੁਸਾਰ ਦਸਿਆ ਗਿਆ ਹੈ ਕਿ ਗੁਰਸੇਵਕ ਸਿੰਘ ਦਾ ਚਾਰ ਸਾਲ ਦਾ ਬੇਟਾ ਵੀ ਹੈ। ਹਾਦਸੇ ਸਮੇਂ ਮ੍ਰਿਤਕ ਦੇ ਪਿਤਾ ਬਲਜਿੰਦਰ ਸਿੰਘ ਅਤੇ ਮਾਤਾ ਹਜ਼ੂਰ ਸਾਹਿਬ ਗਏ ਹੋਏ ਸਨ। ਉਸ ਦੀ ਪਤਨੀ ਸੁਖਵੀਰ ਕੌਰ ਤੇ ਪੁੱਤਰ ਘਰ ਵਿੱਚ ਵੀ ਮੌਜੂਦ ਸਨ। ਥਾਣਾ ਕੋਟਭਾਈ ਪੁਲਿਸ ਨੇ ਮ੍ਰਿਤਕ ਗੁਰਸੇਵਕ ਦੀ ਲਾਸ਼ ਦਾ ਸਿਵਲ ਹਸਪਤਾਲ ਗਿੱਦੜਬਾਹਾ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ।