ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 3 ਜੁਲਾਈ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਬਤੌਰ ਐਡੀਸ਼ਨਲ ਹੈੱਡ ਗ੍ਰੰਥੀ ਨਿਯੁਕਤ ਹੋਣ ’ਤੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਦਾ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਬਰਨਾਲਾ ਵਿਖੇ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਦੀ ਦੇਖਰੇਖ ਹੇਠ ਕਰਵਾਏ ਸਮਾਗਮ ਦੌਰਾਨ ਇਲਾਕੇ ਦੀਆਂ ਸਿੱਖ ਸ਼ਖ਼ਸੀਅਤਾਂ, ਧਾਰਮਿਕ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਸਿੰਘ ਸਾਹਿਬ ਗਿ: ਅਮਰਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਮਹਾਨ ਪਵਿੱਤਰ ਅਸਥਾਨ ਦੀ ਸੇਵਾ ਉਨ੍ਹਾਂ ਨੂੰ ਸੌਂਪੀ ਹੈ, ਜੋ ਉਹ ਇੱਕ ਨਿਮਾਣਾ ਸਿੱਖ ਹੋ ਕੇ ਨਿਭਾਉਣਗੇ ਕਿਉਂਕਿ ਸਿੱਖ ਪੰਥ ਵਿਚ ਸੇਵਾ ਦਾ ਬਹੁਤ ਵੱਡਾ ਮਹਾਤਮ ਹੈ ਅਤੇ ਇਹ ਸੇਵਾ ਗੁਰੂ ਸਾਹਿਬ ਆਪ ਉਨ੍ਹਾਂ ਤੋਂ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲੀ ਸਿੱਖਿਆ ਦੇ ਨਾਲ ਨਾਲ ਮਾਪੇ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਵੀ ਜੋੜਨ ਅਤੇ ਗੁਰੂ ਘਰਾਂ ਵਿਚੋਂ ਬੱਚਿਆਂ ਨੂੰ ਗੁਰਬਾਣੀ ਸੰਥਿਆ ਹਾਸਲ ਕਰਵਾਉਣ ਕਿਉਂਕਿ ਬੱਚਿਆਂ ਨੂੰ ਧਰਮ ਨਾਲ ਜੋੜਨਾ ਅੱਜ ਸਮੇਂ ਦੀ ਮੁੱਖ ਲੋੜ ਹੈ।
ਸਮਾਗਮ ਦੌਰਾਨ ਮੰਚ ਸੰਚਾਲਣ ਕਰਦਿਆਂ ਗੁ: ਬਾਬਾ ਗਾਂਧਾ ਸਿੰਘ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਸਿੰਘ ਸਾਹਿਬ ਗਿ: ਅਮਰਜੀਤ ਸਿੰਘ ਜੋ ਬਰਨਾਲਾ ਇਲਾਕੇ ਦੇ ਹਨ ਵਲੋਂ ਗੁ: ਬਾਬਾ ਗਾਂਧਾ ਸਿੰਘ ਵਿਖੇ 7 ਸਾਲ ਦੇ ਲਗਭਗ ਕਥਾਵਾਚਕ ਅਤੇ ਫਿਰ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਈਆਂ ਗਈਆਂ ਸਨ। 2014 ਤੋਂ ਇਹ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਗ੍ਰੰਥੀ ਦੀਆਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਹੁਣ ਗੁਰੂ ਸਾਹਿਬ ਦੀ ਮਿਹਰ ਸਦਕਾ ਇਨ੍ਹਾਂ ਨੂੰ ਐਡੀਸ਼ਨਲ ਹੈੱਡ ਗ੍ਰੰਥੀ ਦੀਆਂ ਸੇਵਾਵਾਂ ਪ੍ਰਾਪਤ ਹੋਈਆਂ ਹਨ, ਜੋ ਬਰਨਾਲਾ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ, ਜਥੇਦਾਰ ਜਰਨੈਲ ਸਿੰਘ ਭੋਤਨਾ, ਬੀਬੀ ਅਜੈਬ ਕੌਰ ਭੋਤਨਾ, ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ, ਸੁਪਰਵਾਈਜ਼ਰ ਅਮਨਦੀਪ ਸਿੰਘ, ਗੁ: ਪਾਤਸ਼ਾਹੀ ਨੌਵੀਂ ਹੰਡਿਆਇਆ, ਗੁ: ਪਾਤਸ਼ਾਹੀ ਨੌਵੀਂ ਸੇਖਾ ਦੇ ਮੈਨੇਜਰ ਅਜੀਤ ਸਿੰਘ, ਗੁ: ਸੋਹੀਆਣਾ ਸਾਹਿਬ ਦੇ ਗੁਲਜ਼ਾਰ ਸਿੰਘ, ਬਾਬਾ ਲਾਲ ਸਿੰਘ ਧੂਰਕੋਟ, ਬਾਬਾ ਕਰਮ ਸਿੰਘ, ਬਾਬਾ ਬਾਬੂ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਅੜੀਸਰ ਸਾਹਿਬ, ਗੁਰਦੁਆਰਾ ਸਿੰਘ ਸਭਾ ਬਰਨਾਲਾ ਵਲੋਂ ਹਰਦੇਵ ਸਿੰਘ ਬਾਜਵਾ ਤੇ ਮੈਂਬਰ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਭਾਈ ਗੁਰਭੀਤਰ ਸਿੰਘ ਤੇ ਹੋਰ ਮੈਂਬਰ, ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਕੁਲਵੰਤ ਸਿੰਘ ਰਾਜੀ ਤੇ ਹੋਰ ਮੈਂਬਰ, ਬਰਨਾਲਾ ਜਰਨਲਿਸਟ ਐਸੋਸੀਏਸ਼ਨ ਵਲੋਂ ਪ੍ਰਧਾਨ ਰਾਜਿੰਦਰ ਸਿੰਘ ਬਰਾੜ, ਜ: ਸਕੱਤਰ ਹਰਿੰਦਰ ਨਿੱਕਾ ਤੇ ਹੋਰ ਮੈਂਬਰ, ਗਿ: ਦਾਰਾ ਸਿੰਘ, ਗੁਲਜ਼ਾਰ ਸਿੰਘ ਰੁਪਾਣਾ, ਗੁ: ਪ੍ਰਗਟਸਰ ਸਾਹਿਬ ਦੇ ਪ੍ਰਧਾਨ ਚਰਨਜੀਤ ਸਿੰਘ ਖੱਟੜਾ, ਬਾਬਾ ਸੁਖਦਰਸ਼ਨ ਸਿੰਘ, ਗਿ: ਜਰਨੈਲ ਸਿੰਘ, ਗੁ: ਬਾਬਾ ਨਾਮਦੇਵ ਪ੍ਰਬੰਧਕ ਕਮੇਟੀ ਵਲੋਂ ਕੇਵਲ ਸਿੰਘ ਵੀਨਸ, ਕੁਲਵਿੰਦਰ ਸਿੰਘ ਜੱਸਲ, ਅਮਰ ਸਿੰਘ ਕਰਮਗੜ੍ਹ, ਰਾਜਵਿੰਦਰ ਸਿੰਘ ਮੱਲ੍ਹੀ ਲੋਕ ਅਤੇ ਲਿਖਾਰੀ ਕਵੀਸ਼ਰ ਸਭਾ ਪੰਜਾਬ, ਗੁਰਜੰਟ ਸਿੰਘ ਸੋਨਾ, ਨਰਿੰਦਰਪਾਲ ਸਿੰਘ, ਬਲਦੇਵ ਸਿੰਘ ਬੀਹਲਾ ਤੋਂ ਇਲਾਵਾ ਹੋਰ ਧਾਰਮਿਕ ਸੰਸਥਾਵਾਂ ਅਤੇ ਬੀਬੀਆਂ ਵਲੋਂ ਸਿੰਘ ਸਾਹਿਬ ਗਿ: ਅਮਰਜੀਤ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।