ਬੀਬੀਐਨ ਨੈਟਵਰਕ ਪੰਜਾਬ, ਪਟਿਆਲਾ ਬਿਊਰੋ, 4 ਜੁਲਾਈ
ਪੰਜਾਬ ’ਚ ਬਿਜਲੀ ਦੀ ਮੰਗ ਪੂਰੀ ਕਰਨੀ PSPCL ਪੰਭਾ ਭਾਰ ਹੋਈ ਪਈ ਹੈ ਅਤੇ ਲਈ ਚੁਣੌਤੀ ਬਣ ਗਈ ਹੈ। ਦੱਸ ਦੇਈਏ ਕਿ ਤਲਵੰਡੀ ਸਾਬੋ ਪਲਾਂਟ ਹੀ ਬੰਦ ਹੋ ਗਿਆ ਹੈ। ਇਸ ਨਾਲ ਬਿਜਲੀ ਉਤਪਾਦਨ ’ਚ 1980 ਮੈਗਾਵਾਟ ਦੀ ਕਮੀ ਵੀ ਆਈ ਹੈ, ਜਦਕਿ ਗੋਇੰਦਵਾਲ ਸਾਹਿਬ ਪਲਾਂਟ ’ਚੋਂ ਇਕ ਯੂਨਿਟ ਬੰਦ ਹੋਣ ਕਰ ਕੇ 270 ਮੈਗਾਵਾਟ ਬਿਜਲੀ ਵੀ ਉਤਪਾਦਨ ਪ੍ਰਭਾਵਿਤ ਹੈ। ਇਸ ਤੋਂ ਇਲਾਵਾ ਲਹਿਰਾ ਮੁਹੱਬਤ ਪਲਾਂਟ ਦਾ 420 ਮੈਗਾਵਾਟ ਸਮਰੱਥਾ ਵਾਲਾ ਯੂਨਿਟ ਵੀ ਬੰਦ ਹੈ। ਜਾਣਕਾਰੀ ਅਨੁਸਾਰ ਦਸਿਆ ਜਾਦਾ ਹੈ ਕਿ 1980 ਸਮਰੱਥਾ ਵਾਲੇ ਤਲਵੰਡੀ ਸਾਬੋ ਪਲਾਂਟ ਦੇ ਦੋ ਯੂਨਿਟ 30 ਜੂਨ ਨੂੰ ਤਕਨੀਕੀ ਨੁਕਸ ਕਰਕੇ ਬੰਦ ਹੋਏ ਸਨ ਤੇ ਹੁਣ ਤੀਜਾ ਯੂਨਿਟ ਵੀ ਬੰਦ ਹੋ ਗਿਆ ਹੈ। ਇਸ ਸਮੇਂ ਪੰਜਾਬ ਦੇ ਆਪਣੇ ਥਰਮਲਾਂ ਤੋਂ ਕੁੱਲ 2670 ਮੈਗਵਾਟ ਬਿਜਲੀ ਉਤਪਾਦਨ ਬੰਦ ਹੈ। ਬਿਜਲੀ ਦੀ ਮੰਗ ਪੂਰੀ ਕਰਨ ਲਈ ਪੀਐੱਸਪੀਸੀਐੱਲ ਨੂੰ 9900 ਮੈਗਾਵਾਟ ਤੋਂ ਵੱਧ ਬਿਜਲੀ ਕੇਂਦਰੀ ਪੂਲ ਤੋਂ ਲੈਣੀ ਪਈ ਹੈ।