ਕਿਲੋਮੀਟਰ ਸਕੀਮ (ਪ੍ਰਾਈਵੇਟ ਬੱਸਾਂ) ਪਾਉਣ ਤੋਂ ਸਰਕਾਰ ਲਾਵੇ ਰੋਕ ਗਲਤ ਪ੍ਰੋਸੀਡਿੰਗ ਦਾ ਭਾਰੀ ਰੋਸ – ਨਿਰਪਾਲ ਸਿੰਘ
ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 04 ਜੁਲਾਈ
ਅੱਜ ਮਿਤੀ 04/07/2023 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਸਮੂਹ ਡਿੱਪੂਆ ਤੇ ਗੇਟ ਰੈਲੀਆਂ ਕੀਤੀ ਗਈ ਬਰਨਾਲਾ ਡੀਪੂ ਦੇ ਗੇਟ ਸੂਬਾ ਆਗੂ ਰਣਧੀਰ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਵਾਰ ਮੰਗਾ ਮੰਨ ਕੇ ਭੱਜਦੀ ਨਜ਼ਰ ਆ ਰਹੀ ਹੈ। 19/12/2022 ਨੂੰ ਮਾਨਯੋਗ ਵਿਜੇ ਕੁਮਾਰ ਜੰਜੂਆ ਦੀ ਦੀ ਮੀਟਿੰਗ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸ ਮੀਟਿੰਗ ਦੇ ਵਿੱਚ ਸਰਕਾਰ ਨੇ ਮੰਗਾਂ ਨੂੰ ਵਿਚਾਰਨ ਦੇ ਲਈ ਲਗਭਗ 15 ਦਿਨ ਦਾ ਸਮਾਂ ਮੰਗਿਆ ਸੀ। ਲਗਭਗ 6 ਮਹੀਨੇ ਸਰਕਾਰ ਤੇ ਮਨੇਜਮੈਂਟ ਦੇ ਮੂੰਹ ਵੱਲ ਵੇਖਦਿਆਂ ਨੂੰ ਹੋ ਚੁੱਕੇ ਹਨ ਤੇ ਹੁਣ ਤੱਕ ਗੱਲ ਕਿਸੇ ਵੀ ਕਿਨਾਰੇ ਨਹੀਂ ਲੱਗੀ ਇਹਨਾਂ 6 ਮਹੀਨਿਆਂ ਦੇ ਵਿੱਚ ਜਲੰਧਰ ਜ਼ਿਮਨੀ ਚੋਣ ਚ ਰੋਸ ਧਰਨੇ ਦਾ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਸੀ ਜਲੰਧਰ ਦੇ ਪ੍ਰਸ਼ਾਸਨ ਵੱਲ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਾ ਸਮਾਂ ਤਹਿ ਕਰਵਾਇਆ ਗਿਆ ਤਾਂ ਮੁੱਖ ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਕੀ ਜਲਦੀ ਹੱਲ ਕੀਤੇ ਜਾਣਗੇ ਲਗਭਗ ਉਹਨਾਂ ਗੱਲ ਨੂੰ ਵੀ 2 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਨੇ ਮੰਗਾਂ ਦੀ ਪੂਰਤੀ ਨਹੀਂ ਕੀਤੀ । ਜਿਸ ਕਰਕੇ ਮੁੜ ਜੱਥੇਬੰਦੀ ਨੇ 27 ਜੂਨ ਸੰਘਰਸ ਦੇ ਦੌਰਾਨ 27 ਜੂਨ ਨੂੰ ਹੀ ਸਟੇਟ ਟ੍ਰਾਂਸਪੋਰਟ ਸੈਕਟਰੀ ਜੀ ਨਾਲ ਮੀਟਿੰਗ ਕਰਵਾਈ ਗਈ ਜਿਸ ਵਿੱਚ ਮੁੜ ਤੋਂ ਮੰਗਾਂ ਤੇ ਸਹਿਮਤੀ ਬਣੀ
ਜਿਸ ਵਿੱਚ ਤਨਖਾਹ ਬਰਾਬਰਤਾ ਤੇ 5% ਵਾਧੇ ਦੀ ਗੱਲ ਤੇ ਸਹਿਮਤੀ ਬਣੀ ਪੀ.ਆਰ.ਟੀ.ਸੀ ਮਨੇਜਮੈਂਟ ਬਰਾਬਰ ਤਨਖਾਹ ਦੀ ਮੰਗਾਂ ਨੂੰ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਦੇ ਵਿੱਚ ਗੱਲ ਵਿਚਾਰ ਦੇ ਲਈ ਕਿਹਾ ਗਿਆ ਪਰ ਜਿੱਥੇ ਤੱਕ ਪਤਾ ਲੱਗਿਆ ਹੈ ਕਿ ਇਨ੍ਹਾਂ ਮੰਗਾਂ ਨੂੰ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਦੇ ਵਿੱਚ ਵਿਚਾਰਨ ਤਾਂ ਇੱਕ ਪਾਸੇ ਇਨਾ ਮੰਗਾਂ ਨੂੰ ਏਜੰਡਾ ਵਿੱਚ ਨਾ ਪਾਕੇ ਪਾਸੀਂ ਹੀ ਕਰ ਦਿੱਤਾ ਗਿਆ ਹੈ।
ਕਿਲੋਮੀਟਰ ਸਕੀਮ ਤਹਿਤ ਬੱਸਾਂ ਜ਼ੋ ਵਿਭਾਗ ਦੇ ਨਿੱਜੀ ਕਰਨ ਵੱਲ ਨੂੰ ਮਨੇਜਮੈਂਟ ਜਾ ਰਹੀ ਹੈ ਇਸ ਤੋਂ ਸਾਫ ਸਿੱਧ ਹੁੰਦਾ ਹੈ ਮਾਨ ਸਰਕਾਰ ਵੀ ਉਹਨਾਂ ਹੀ ਰਾਹ ਤੇ ਹੈ ਜੋ ਪਹਿਲੀ ਸਰਕਾਰ ਕਰਦੀਆਂ ਸੀ।ਜਦੋਂ ਕਿ ਮੁੱਖ ਮੰਤਰੀ ਸਾਹਿਬ ਖੁਦ ਇਹ ਬਿਆਨ ਦੇ ਰਹੇ ਹਨ ਕਿ ਭਾਜਪਾ ਨੇ ਦੇਸ ਦੀ ਸੰਪਤੀ ਵੇਚ ਦਿੱਤੀ ਤੇ ਅਸੀ ਘਾਟੇ ਵਾਲਾ ਥਰਮਲ ਲੈਕੇ ਚਲਾ ਕੇ ਦਿਖਾਵਾਂਗੇ ਤੇ ਦੂਜੇ ਪਾਸੇ PRTC ਵਿੱਚ km ਸਕੀਮ ਪਾਕੇ ਨਿੱਜੀਕਰਨ ਕਰਨ ਲਗੇ ਹਨ ਉਹਨਾਂ ਦੀ ਵੀ ਮਨਸ਼ਾ ਕਾਰਪੋਰੇਟ ਘਰਾਣਿਆਂ ਦੀਆਂ ਬੱਸ ਪਾ ਕੇ ਪ੍ਰਾਈਵੇਟ ਮਾਲਕਾ ਨੂੰ ਦੇਣਾ ਚਹੁੰਦੀ ਹੈ ਜ਼ੋ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਜੇਕਰ ਇਸ ਟੈਂਡਰ ਨੂੰ ਰੱਦ ਨਾ ਕੀਤਾ ਤੇ ਜ਼ੋ ਜੱਥੇਬੰਦੀ ਦੇ ਨਾਮ ਤੇ ਗਲਤ ਪ੍ਰੋਸਿਡਿੰਗ ਕੱਢ ਕੇ ਜੱਥੇਬੰਦੀ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਯੂਨੀਅਨ ਨੂੰ ਬਿੱਲਕੁਲ ਵੀ ਬਰਦਾਸ਼ਤ ਨਹੀਂ ਹੈ ਕਿਤੇ ਵੀ ਜੱਥੇਬੰਦੀ ਦੇ ਕਿਸੇ ਵੀ ਆਗੂ ਦੇ ਕਿਲੋਮੀਟਰ ਸਕੀਮ ਦੀ ਸਹਿਮਤੀ ਤੇ ਸਾਈਨ ਨਹੀਂ ਹਨ ਪਰ ਜਾਣ ਬੁੱਝ ਕੇ ਜੱਥੇਬੰਦੀ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਟਰਾਂਸਪੋਰਟ ਮਾਫੀਆ ਦਿਨੋ ਦਿਨ ਪੈਰ ਪਸਾਰ ਰਿਹਾ ਹੈ ਤੇ ਵਿਭਾਗ ਨੂੰ ਖੋਰਾ ਲਾ ਰਿਹਾ ਹੈ ਤੇ ਇਲੈਕਟ੍ਰਿਕ ਬੱਸਾਂ ਦੇ ਨਾਂ ਤੇ nuego ਬੱਸਾਂ ਦਿੱਲੀ ਤੋ ਭਰ ਪੰਜਾਬ ਆ ਰਹੀ ਹਨ ਜਿਨ੍ਹਾਂ ਨੂੰ ਸਰਕਾਰ ਰੋਕਣ ਤੱਕ ਦੀ ਕੋਸਿਸ ਨਹੀਂ ਕਰ ਰਹੀ ਇਸ ਤੋ ਪਤਾ ਲਗਦਾ ਹੈ ਕਿ ਸਰਕਾਰ ਇੰਨਾ ਪੰਜਾਬ ਰੋਡਵੇਜ ਤੇ PRTC ਨੂੰ ਘਾਟੇ ਵਿੱਚ ਦਿਖਾ ਕੇ ਵੇਚਣਾ ਚਾਹੁੰਦੇ ਹਨ ਜਿਸ ਦਾ ਵਰਕਰ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜੇਕਰ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਤਾਂ 11 ਜੁਲਾਈ ਨੂੰ 2 ਘੰਟੇ ਬੱਸ ਸਟੈਡ ਬੰਦ ਕੀਤੇ ਜਾਣਗੇ ਤੇ ਅਗਲੇ ਸੰਘਰਸ਼ਾਂ ਦੇ ਐਲਾਨ ਕੀਤੇ ਜਾਣਗੇ ਜਿਸਦੀ ਜਿੰਮੇਵਾਰੀ ਸਰਕਾਰ ਤੇ ਮੈਨੇਜਮੈਂਟ ਦੀ ਹੋਵੇਗੀ