ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 05 ਜੁਲਾਈ
ਸਾਬਕਾ ਸੈਨਿਕ ਸੈੱਲ ਪੰਜਾਬ ਭਾਜਪਾ ਦੇ ਪ੍ਰਭਾਰੀ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਹਾਈਕਮਾਨ ਵਲੌਂ ਪੰਜਾਬ ਪ੍ਰਦੇਸ਼ ਭਾਜਪਾ ਦੀ ਪ੍ਰਧਾਨਗੀ ਸੁਨੀਲ ਜਾਖੜ ਨੁੰ ਦੇਣ ਦਾ ਫੈਂਸਲਾ ਬਹੁਤ ਹੀ ਸ਼ਲਾਘਯੋਗ ਹੈ। ਇਹਨਾਂ ਦੀ ਯੋਗ ਅਗਵਾਈ ਹੇਠ ਪੰਜਾਬ ਵਿੱਚ ਭਾਜਪਾ ਸਿਆਸੀ ਬੁਲੰਦੀਆਂ ਛੁਹੇਗੀ। ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ। ਇਸ ਤਰਾਂ ਪਾਰਟੀ ਵਰਕਰਾਂ ਵਿੱਚ ਇੱਕ ਨਵੀਂ ਉਰਜਾ ਦਾ ਸੰਚਾਰ ਹੋਵੇਗਾ। ਸੁਨੀਲ ਜਾਖੜ ਬਹੁਤ ਹੀ ਇਮਾਨਦਾਰ, ਮੇਹਨਤੀ, ਸਭ ਦੇ ਦੁੱਖ ਸੁੱਖ ਦੇ ਸਾਂਝੇ ਤੇ ਬਹੁਤ ਹੀ ਤਜਰਬੇਕਾਰ ਸਿਆਸਤਦਾਨ ਰਾਜਨੇਤਾ ਹਨ। ਉਹ ਹਮੇਸ਼ਾ ਹੀ ਪੰਜਾਬੀਆਂ ਦੇ ਹਿੱਤਾਂ ਲਈ ਸੋਚਦੇ ਹਨ ਤੇ ਪੰਜਾਬ ਦੇ ਭਲੇ ਲਈ ਆਵਾਜ ਬੁਲੰਦ ਕਰਦੇ ਰਹੇ ਹਨ। ਉਹਨਾਂ ਕਿਸਾਨੀ ਤੇ ਪੰਜਾਬ ਲਈ ਪਾਣੀਆਂ ਲਈ ਸਟੈਂਡ ਲਿਆ। ਇਸ ਤਰਾਂ ਭਾਜਪਾ ਪੰਜਾਬ ਵਿੱਚ ਇੱਕ ਨਵੇਂ ਰੂਪ ਵਿੱਚ ਉਭਰ ਕੇ ਆਵੇਗੀ। ਸਾਬਕਾ ਸੈਨਿਕ ਸੈੱਲ ਪੰਜਾਬ ਭਾਜਪਾ ਦੇ ਸਮੂਹ ਮੈਂਬਰਾਂਨ ਵਲੌਂ ਮਾਨਯੋਗ ਸਨੀਲ ਜਾਖੜ ਨੂੰ ਪੰਜਾਬ ਪ੍ਰਦੇਸ਼ ਪ੍ਰਧਾਨ ਬਨਣ ਤੇ ਹਾਰਦਿਕ ਵਧਾਈ ਤੇ ਸ਼ੁਭਕਾਮਨਾਵਾਂ। ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਾਬਕਾ ਸੈਨਿਕ ਸੈੱਲ ਨਵਨਿਯੁਕਤ ਪ੍ਰਧਾਨ ਨੂੰ ਪੂਰਾ ਸਹਿਯੋਗ ਦੇਵੇਗਾ। ਇਸ ਮੋਕੇ ਕੈਪਟਨ:= ਗੁਰਮੇਲ ਸਿੰਘ, ਸੁਭਾਸ਼ ਸ਼ਰਮਾ, ਬਿਕਰਮ ਸਿੰਘ,ਅਨਿਲ ਕੁਮਾਰ, ਦਰਸ਼ਨ ਸਿੰਘ, ਵਰੰਟ ਅਫਸਰਜ਼ :=ਬਲਵਿੰਦਰ ਸਿੰਘ ਢੀਂਡਸਾ, ਅਵਤਾਰ ਸਿੰਘ,,ਸੂਬੇਦਾਰ : - ਧੰਨਾ ਸਿੰਘ ਸ਼ਰਵਜੀਤ ਸਿੰਘ, ਗੁਰਜੰਟ ਸਿੰਘ, ਹੋਲਦਾਰ:= ਰੂਪ ਸਿੰਘ ਮਹਿਤਾ, ਬਸੰਤ ਸਿੰਘ, ਬਲਦੇਵ ਸਿੰਘ ਕੁਲਦੀਪ ਸਿੰਘ, ਗੁਰਦੇਵ ਸਿੰਘ ਆਦ ਹਾਜਰ ਸਨ।