ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 05 ਜੁਲਾਈ
ਬਰਨਾਲਾ 4 ਜੁਲਾਈ ਦਿੱਲੀ ਵਿਖੇ ਫਰਵਰੀ ਮਹੀਨੇ ਤੋ ਚੱਲ ਰਹੇ ਸਘੰਰਸ਼ ਨੁੰ ਖ਼ਤਮ ਕਰਵਾਉਣ ਲਈ ਅਤੇ ਸਾਬਕਾ ਫੌਜੀਆ ਦੀਆ ਜਾਇਜ਼ ਮੰਗਾ ਨੂੰ ਹੱਲ ਕਰਵਾਉਣ ਲਈ ਪੰਜਾਬ ਭਾਜਪਾ ਸੈਨਿਕ ਸੈੱਲ ਦੇ ਇੰਚਾਰਜ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਇਕ ਵਫਦ ਦੇਸ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਜੀ ਨੂੰ ਮਿਲਿਆ ਤੇ ਉਹਨਾਂ ਤੋ ਲਿਖਤੀ ਤੌਰ ਤੇ ਮੰਗ ਪੱਤਰ ਦੇਕੇ ਮੰਗ ਕੀਤੀ ਗਈ ਕੇ ਭਾਜਪਾ ਸੈਨਿਕ ਸੈੱਲ ਦੇ 5 ਮੇਬਰੀ ਵਫਦ ਨੂੰ ਦਿੱਲੀ ਵਿੱਖੇ ਜਲਦੀ ਤੋ ਜਲਦੀ ਮੀਟਿੰਗ ਲਈ ਸਮਾ ਦਿੱਤਾ ਜਾਵੇ ਤਾਕਿ ਉਹਨਾਂ ਨਾਲ ਬੈਠ ਕੇ ਸਾਬਕਾ ਫੌਜੀਆ ਦੀਆ ਜੋਂ ਜਾਇਜ਼ ਮੰਗਾਂ ਹਨ ਉਹਨਾਂ ਨੂੰ ਗਭੀਰਤਾ ਨਾਲ ਵਿਚਾਰ ਕੇ ਹੱਲ ਕੀਤਾ ਜਾ ਸਕੇ ਮਾਣਯੋਗ ਮੰਤਰੀ ਜੀ ਨੇ ਸਿੱਧੂ ਨੂੰ ਭਰੋਸਾ ਦਵਾਇਆ ਕੇ ਬਹੁਤ ਜਲਦੀ ਇਹਨਾ ਮੰਗਾ ਤੇ ਵਿਚਾਰ ਕਰਨ ਲਈ ਦਿੱਲੀ ਵਿਖੇ ਸਮਾ ਦਿੱਤਾ ਜਾਵੇਗਾ ਉਹਨਾਂ ਦੇ ਧਿਆਨ ਵਿੱਚ ਓ ਆਰ ਓ ਪੀ2 ਵਿੱਚ ਜੋਂ ਘਾਟਾ ਹਨ ਵੱਲ ਭੀ ਧਿਆਨ ਦਿਵਾਇਆ ਗਿਆ। ਉਹਨਾਂ ਕਿਹਾ ਮੈਨੂੰ ਦੇਸ ਦੇ ਜਵਾਨਾਂ ਅਤੇ ਅਫ਼ਸਰਾਂ ਤੇ ਬਹੁਤ ਮਾਣ ਹੈ ਜਿਹੜੇ ਬੜੀ ਮਿਹਨਤ ਅਤੇ ਮੁਸਕਲਾ ਦਾ ਸਾਹਮਣਾ ਕਰਦੇ ਹਨ ਤੇ ਦਿਨ ਰਾਤ ਦੇਸ ਦੇ ਵਾਡਰਾ ਤੇ ਦੇਸ ਦੀ ਰਾਖੀ ਕਰਦੇ ਹਨ। ਇਸ ਮੌਕੇ ਸ੍ਰੀ ਵਿਜੇ ਸਾਪਲਾ ਜੀ ਚੇਅਰਮੈਨ ਐਸ ਸੀ ਕਮਿਸ਼ਨ ਭਾਰਤ ਸਰਕਾਰ ਭੀ ਹਾਜਰ ਸਨ ਵਫਦ ਵਿੱਚ ਕੈਪਟਨ ਬਲੋਰਾ ਸਿੰਘ ਕੈਪਟਨ ਗੁਰਮੇਲ ਸਿੰਘ ਕੈਪਟਨ ਅਨਿਲ ਕੁਮਾਰ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਨਛੱਤਰ ਸਿੰਘ ਨਕੋਦਰ ਹੌਲਦਾਰ ਮਨਦੀਪ ਸਿੰਘ ਨੂਰਮਹਿਲ ਆਦਿ ਆਗੂ ਹਾਜਰ ਸਨ