ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ, 5 ਜੁਲਾਈ
ਲੁਧਿਆਣਾ ਦੇ ਨਜ਼ਦੀਕੀ ਪਿੰਡ ਗੁਰਮ ਰੁੜਕਾ ਲਿੰਕ ਸੜਕ ਤੇ ਸਥਿਤ ਢਲਾਈ ਫੈਕਟਰੀ ਦਾ ਸ਼ੈੱਡ ਤੇ ਕੰਧ ਡਿੱਗਣ ਨਾਲ ਇੱਕ ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਜ਼ਖ਼ਮੀ ਹੋ ਗਏ ਹਨ । ਇਸ ਸਮੇਂ ਫੈਕਟਰੀ ਦੇ ਨਾਲ ਬਣੇ ਘਰ ਦੇ ਵਸਨੀਕਾਂ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਡੇਹਲੋਂ ਵਿਖੇ ਭਰਤੀ ਕਰਵਾਇਆ ਅਤੇ ਜਿਨ੍ਹਾਂ ਦਾ ਇਲਾਜ ਜਾਰੀ ਹੈ । ਅੱਜ ਸਵੇਰ ਤੋਂ ਹੀ ਜ਼ਿਆਦਾ ਤੇਜ਼ ਮੀਂਹ ਪੈਣ ਤੇ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਫੈਕਟਰੀ ਦਾ ਸ਼ੈੱਡ ਤੇ ਕੰਧ ਡਿੱਗ ਗਈ ਹੈ । ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ਤੇ ਪੁੱਜੀ ਜਿਨ੍ਹਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਲਬੇ ਨੂੰ ਹਟਾਇਆ ਗਿਆ ।
ADVERTISEMENT
ADVERTISEMENT
ADVERTISEMENT