ਬੀਬੀਐਨ ਨੈਟਵਰਕ ਪੰਜਾਬ ਅੰਮ੍ਰਿਤਸਰ ਬਿਊਰੋ, 5 ਜੁਲਾਈ
ਰੇਲਵੇ ਵਿਭਾਗ ਆਪਣੇ ਕਾਰਨਾਮਿਆਂ ਨੂੰ ਲੈ ਕੇ ਕਈ ਵਾਰ ਚਰਚਾ ’ਚ ਆ ਚੁੱਕਾ ਹੈ।ਦੱਸਣਯੋਗ ਹੈ ਕਿ ਮੰਗਲਵਾਰ ਦੁਪਹਿਰ ਨੂੰ ਵੀ ਜਦੋਂ ਅਜਿਹਾ ਹੀ ਕੁਝ ਵਾਪਰਿਆ ਤਾਂ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ। ਭਗਤਾਂਵਾਲਾ ਰੇਲਵੇ ਫਾਟਕ ਖੁੱਲ੍ਹਾ ਰਿਹਾ ਅਤੇ ਰੇਲ ਗੱਡੀ ਉਥੋਂ ਲੰਘ ਗਈ। ਹਾਲਾਂਕਿ ਟਰੇਨ ਦੀ ਰਫਤਾਰ ਇੰਨੀ ਤੇਜ਼ ਨਹੀਂ ਸੀ ਪਰ ਮੌਕੇ ’ਤੇ ਮੌਜੂਦ ਲੋਕਾਂ ਨੇ ਸਮਝਦਾਰੀ ਤੋਂ ਕੰਮ ਲੈਂਦਿਆਂ ਟਰੈਕ ਨੂੰ ਖਾਲੀ ਕਰਵਾਇਆ ਜਿਸ ਕਾਰਨ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋ ਸਕਿਆ।ਦੂਜੇ ਪਾਸੇ ਡੀਆਰਐੱਮ ਸੀਮਾ ਸ਼ਰਮਾ ਨੇ ਦੱਸਿਆ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰਵਾਉਣਗੇ। ਮੌਕੇ ’ਤੇ ਮੌਜੂਦ ਲੋਕਾਂ ਨੇ ਘਟਨਾ ਦੀ ਵੀਡੀਓ ਬਣਾ ਕੇ ਉਨ੍ਹਾਂ ਨੂੰ ਭੇਜ ਦਿੱਤੀ। ਮੌਕੇ ’ਤੇ ਮੌਜੂਦ ਅਜੀਤ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਬਾਈਕ ’ਤੇ ਸਵਾਰ ਹੋ ਕੇ ਭਗਤਾਂਵਾਲਾ ਫਾਟਕ ਤੋਂ ਸੁਲਤਾਨਵਿੰਡ ਰੋਡ ਤੋਂ ਪਾਰ ਜਾ ਰਿਹਾ ਸੀ। ਜਿਵੇਂ ਹੀ ਉਹ ਭਗਤਾਂਵਾਲਾ ਫਾਟਕ ’ਤੇ ਪਹੁੰਚੇ ਤਾਂ ਕਾਫੀ ਹੰਗਾਮਾ ਹੋ ਗਿਆ। ਲੋਕ ਕਹਿ ਰਹੇ ਸਨ ਕਿ ਟਰੇਨ ਫਾਟਕ ਦੇ ਨੇੜੇ ਆ ਗਈ ਹੈ ਅਤੇ ਫਾਟਕ ਬੰਦ ਨਹੀਂ ਹੋਇਆ। ਉਸ ਨੇ ਬਾਈਕ ਸਾਈਡ ’ਤੇ ਲਗਾ ਕੇ ਦੇਖਿਆ ਅਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀਆਂ।ਕੁਝ ਹੀ ਦੇਰ ਵਿਚ ਟਰੇਨ ਫਾਟਕ ’ਤੇ ਪਹੁੰਚ ਗਈ ਪਰ ਫਾਟਕ ’ਤੇ ਮੌਜੂਦ ਲੋਕਾਂ ਨੇ ਸਮਝਦਾਰੀ ਤੋਂ ਕੰਮ ਲਿਆ ਅਤੇ ਰੇਲਵੇ ਲਾਈਨ ਪਾਰ ਨਹੀਂ ਕੀਤੀ। ਜੇ ਲੋਕ ਸਮਝਦਾਰੀ ਤੋਂ ਕੰਮ ਨਾ ਲੈਂਦੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।ਦੱਸ ਦਾਈਆ ਕਿ ਪਿਛਲੇ ਸਾਲ ਵੀ ਰੇਲ ਗੱਡੀ ਜੋੜਾ ਖੁੱਲ੍ਹੇ ਫਾਟਕ ਤੋਂ ਲੰਘ ਗਈ ਸੀ। ਇੰਨਾ ਹੀ ਨਹੀਂ ਕੁਝ ਸਾਲ ਪਹਿਲਾਂ ਦੁਸਹਿਰੇ ਦੇ ਤਿਉਹਾਰ ’ਤੇ ਰੇਲ ਗੱਡੀ ਹੇਠਾਂ ਆਉਣ ਨਾਲ 59 ਲੋਕਾਂ ਦੀ ਜਾਨ ਚਲੀ ਗਈ ਸੀ।