ਬੀਬੀਐਨ ਨੈਟਵਰਕ ਪੰਜਾਬ, ਮੋਗਾ ਬਿਊਰੋ, 6 ਜੁਲਾਈ
ਸੀਮੈਂਟ ਵਿਚ 34 ਲੱਖ 13 ਹਜ਼ਾਰ 290 ਰੁਪਏ ਦੇ ਲੈਣ-ਦੇਣ ’ਚ ਦੋ ਸੀਮੈਂਟ ਫੈਕਟਰੀਆਂ ਦੇ ਭਾਈਵਾਲਾਂ ਖ਼ਿਲਾਫ਼ ਦਰਜ ਐੱਫਆਈਆਰ ਨੇ ਨਵਾਂ ਮੋੜ ਲੈ ਲਿਆ ਹੈ। ਜਾਣਕਾਰੀ ਅਨੁਸਾਰ ਕਸਬਾ ਬਾਘਾਪੁਰਾਣਾ ’ਚ ਸੀਮੈਂਟ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਤੋਂ 34 ਲੱਖ 13 ਹਜ਼ਾਰ 289 ਰੁਪਏ ਦਾ ਸੀਮੈਂਟ ਲੈਣ ਤੋਂ ਬਾਅਦ ਪੈਸੇ ਨਾ ਦੇਣ ਦੇ ਦੋਸ਼ ਵਿਚ ਪੁਲਿਸ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਹੀਰ ਦੇ ਰਹਿਣ ਵਾਲੇ ਦੋ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਉਸ ਕੋਲ ਸ਼ਕਤੀ ਸੀਮੈਂਟ ਪ੍ਰਾਈਵੇਟ ਲਿਮਟਿਡ ਦੇ ਨਾਂ ’ਤੇ ਕੰਪਨੀ ਹੈ। ਮੁਲਜ਼ਮ ਅਰਵਿੰਦਰ ਸਿੰਘ ਬਾਜਵਾ ਤੇ ਸਵਿੰਦਰ ਸਿੰਘ ਬਾਜਵਾ ਵਾਸੀ ਪਿੰਡ ਹੀਰ ਜ਼ਿਲ੍ਹਾ ਗੁਰਦਾਸਪੁਰ ਉਸ ਕੋਲ ਏਜੰਟ ਬਣ ਕੇ ਆਏ। ਉਸ ਨੂੰ ਵਿਸ਼ਵਾਸ ਵਿਚ ਲੈ ਕੇ ਉਸ ਕੋਲੋਂ ਸਾਲ 2017 ’ਚ ਸੀਮੈਂਟ ਲੈ ਲਿਆ ਫਿਰ ਇਸ ਤੋਂ ਬਾਅਦ ਵਿਚ ਸੀਮੈਂਟ ਦੀ ਕੀਮਤ 34 ਲੱਖ 13 ਹਜ਼ਾਰ 289 ਰੁਪਏ ਨਾ ਦੇ ਕੇ ਠੱਗੀ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਇਕ ਮੁਲਜ਼ਮ ਅਰਵਿੰਦਰ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਪੁਲਿਸ ਨੇ ਉਸ ਦਾ ਰਿਮਾਂਡ ਮੰਗਿਆ ਸੀ। ਇਸ ਮਾਮਲੇ ਵਿਚ ਮੁਲਜ਼ਮ ਧਿਰ ਵੱਲੋਂ ਪੇਸ਼ ਹੋਏ ਵਕੀਲ ਨੇ ਦਸਿਆ ਕਿ ਸਰਕਾਰੀ ਅਹੁਦੇ ’ਤੇ ਨਹੀਂ ਹਨ, ਨਾ ਹੀ ਲੋਕ ਸੇਵਕ ਹਨ, ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਸੀ। ਉਸ ਤੋਂ ਬਾਅਦ ਹੀ ਦੋਵਾਂ ਖ਼ਿਲਾਫ਼ ਝੂਠਾ ਕੇਸ ਦਰਜ ਕਰਵਾ ਦਿੱਤਾ।