ਬੀਬੀਐਨ ਨੈਟਵਰਕ ਪੰਜਾਬ, ਮੋਗਾ ਬਿਊਰੋ, 6 ਜੁਲਾਈ
ਲੰਡੇਕੇ ’ਚ ਇਕ ਘਟਨਾ ਸਾਹਮਣੇ ਆਈ ਹੈ, ਜਿਁਥੇ ਕਿ ਕਿਰਾਏ ਦੇ ਕਮਰੇ ’ਚ ਰਹਿ ਰਹੇ ਇਕ ਪਰਵਾਸੀ ਮਜ਼ਦੂਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਦੇ ਪਰਵਾਸੀ ਮਜ਼ਦੂਰ ਸਾਥੀਆਂ ਨੇ ਦੱਸਿਆਂ ਹੈ ਕਿ ਮਹਿੰਦਰ ਕੁਮਾਰ ਵਾਸੀ ਫਤੇਹਪੁਰ ਜ਼ਿਲ੍ਹਾ ਸਮਸਤੀਪੁਰ ਬਿਹਾਰ ਜੋ ਕਰੀਬ ਪਿਛਲੇ 15 ਸਾਲ ਤੋਂ ਮੋਗਾ ’ਚ ਰਹਿ ਰਿਹਾ ਸੀ ਤੇ ਕੁਝ ਦਿਨ ਪਹਿਲਾ ਇਸ ਦੀ ਪਤਨੀ ਦੋ ਧੀਆਂ ਨੂੰ ਨਾਲ ਲੈ ਕੇ ਬਿਹਾਰ ਤੋਂ ਇਸ ਕੋਲ ਆਈ ਸੀ ਤੇ ਦੱਸ ਦਈਏ ਕਿ ਬੀਤੀ 3 ਜੁਲਾਈ ਨੂੰ ਮਹਿੰਦਰ ਕੁਮਾਰ ਦਾ ਆਪਣੀ ਪਤਨੀ ਨਾਲ ਝਗੜਾ ਹੋਇਆ। ਤੇ ਉਸ ਦੀ ਪਤਨੀ ਦੋਵੇਂ ਧੀਆਂ ਨੂੰ ਨਾਲ ਲੈ ਕੇ ਆਪਣੇ ਪਤੀ ਬਿਨਾਂ ਦੱਸੇ ਬਿਹਾਰ ਚਲੀ ਗਈ। ਜਦੋਂ ਦੇਰ ਸ਼ਾਮ ਕੰਮ ਤੋਂ ਵਾਪਸ ਆਇਆ ਤਾਂ ਉਸ ਦੀ ਪਤਨੀ ਤੇ ਧੀਆਂ ਕਮਰੇ ’ਚ ਨਾ ਹੋਣ ਕਰਕੇ ਉਸ ਆਪਣੇ ਗੁਆਂਢ ’ਚ ਰਹਿੰਦੇ ਸਾਥੀਆਂ ਨੂੰ ਪੁੱਛਿਆ। ਉਨ੍ਹਾਂ ਨੇ ਪਤਨੀ ਦੇ ਪਿੰਡ ਚਲੇ ਜਾਣ ਬਾਰੇ ਦੱਸਿਆ। ਇਸਦੇ ਕਾਰਨ ਹੀ ਉਹ ਪਰੇਸ਼ਾਨ ਹੋ ਗਿਆ ਤੇ ਕਮਰੇ ’ਚ ਚਲਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਸਵੇਰੇ ਉਹ ਕਮਰੇ ’ਚ ਕੁਝ ਸਮੇਂ ਲਈ ਬਾਹਰ ਆਇਆ ਤੇ ਫਿਰ ਅੰਦਰੋ ਕੁੰਡੀ ਲਾ ਕੇ ਬਾਹਰ ਨਹੀਂ ਆਇਆ ਤਾਂ ਉਸੇ ਰਾਤ ਜਦੋਂ ਗੁਆਂਢ ’ਚ ਰਹਿਣ ਵਾਲੇ ਸਾਥੀਆਂ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਆਵਾਜ਼ ਨਾ ਆਉਣ ’ਤੇ ਮਾਲਕ ਨੂੰ ਦੱਸਿਆ। ਉਨ੍ਹਾਂ ਨੇ ਦਰਵਾਜ਼ਾ ਤੋੜਿਆ ਤਾਂ ਮਹਿੰਦਰ ਕੁਮਾਰ ਨੇ ਗਾਰਡਰ ਨਾਲ ਫਾਹਾ ਲਿਆ ਹੋਇਆ ਸੀ। ਇਸ ਦੀ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਗਈ ਤਾਂ ਮੌਕੇ ’ਤੇ ਪੁੱਜੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮੋਗਾ ਦੇ ਸਿਵਲ ਹਸਪਤਾਲ ’ਚ ਰਖਵਾ ਦਿੱਤੀ।