ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 8 ਜੁਲਾਈ
ਲੁਧਿਆਣਾ ਚ ਗਦਰ ਏਕ ਪ੍ਰੇਮ ਕਥਾ’ ਤੋਂ ਬਾਅਦ ਜੇਕਰ ‘ਲੱਟ ਏਕ ਪ੍ਰੇਮ ਕਥਾ’ ਵਰਗੀ ਫਿਲਮ ਆਏ ਤਾਂ ਹੈਰਾਨ ਹੋਣ ਵਾਲੀ ਗੱਲ ਨਹੀਂ ਹੈ। ਕਿਉਂਕਿ ਲੁਧਿਆਣਾ ’ਚ ਹੋਈ 8.49 ਕਰੋੜ ਦੀ ਲੁੱਟ ਦਾ ਪੂਰਾ ਘਟਨਾਂਕ੍ਰਮ ਕਿਸੇ ਫਿਲਮ ਤੋਂ ਘੱਟ ਨਹੀਂ ਹੈ। ਦੱਸ ਦੇਈਏ ਕਿ ਇਸ ’ਚ ਪਿਆਰ, ਡਰਾਮਾ, ਐਕਸ਼ਨ ਤੇ ਸਸਪੈਂਸ ਸਭ ਕੁਝ ਹੈ। ਇਹ ਕਾਰਨ ਹੈ ਕਿ ਹੁਣ ਫਿਲਮ ਅਤੇ ਵੈੱਬ ਸੀਰੀਜ਼ ਲਿਖਣ ਵਾਲੇ ਲੇਖਕ ਇਸ ’ਤੇ ਕਹਾਣੀ ਸਕ੍ਰਿਪਟ ਲਿਖਣਾ ਚਾਹੁੰਦੇ ਹਨ। ਜਾਣਕਾਰੀ ਅਨੁਸਾਰ ਦਸਿਆ ਜਾਦਾ ਹੈ ਕਿ ਮੁੰਬਈ ਅਤੇ ਪੰਜਾਬ ਦੇ ਤਿੰਨ ਲੇਖਕਾਂ ਨੇ ਇਸਦੇ ਲਈ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨਾਲ ਸੰਪਰਕ ਵੀ ਕੀਤਾ ਹੈ ਪਰ ਉਨ੍ਹਾਂ ਕਿਸੇ ਨਾਲ ਵੀ ਇਸ ਕੇਸ ਸਬੰਧੀ ਡਿਟੇਲ ਸਾਂਝੀ ਕਰਨ ਤੋਂ ਮਨ੍ਹਾ ਕੀਤਾ ਹੈ। ਅਜੇ ਪੁਲਿਸ ਨੇ ਜਾਂਚ ਮੁਕੰਮਲ ਕਰ ਕੇ ਚਾਰਜਸ਼ੀਟ ਦਾਇਰ ਕਰਨੀ ਹੈ।
ADVERTISEMENT
ADVERTISEMENT
ADVERTISEMENT