ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 8 ਜੁਲਾਈ
ਲਿਵ ਇਨ ਰਿਲੇਸ਼ਨ ਵਿਚ ਰਹਿਣ ਵਾਲੀ ਮੁਟਿਆਰ ਆਪਣੇ ਸਾਥੀ ਤੋਂ ਪਰੇਸ਼ਾਨ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਦੇ ਮੁਤਾਬਿਕ ਸ਼ਿਆਮ ਬਹਾਦਰ ਨੇ ਦੱਸਿਆ ਹੈ ਕਿ ਉਸ ਦੀ ਬੇਟੀ ਕੁਝ ਸਮੇਂ ਤੋਂ ਉਹ ਆਪਣੀਆਂ ਸਹੇਲੀਆਂ ਨਾਲ ਲੁਧਿਆਣਾ ਦੇ ਮਾਨ ਕਲੋਨੀ ਵਿੱਚ ਇੱਕ ਕਿਰਾਏ ਦੇ ਕਮਰੇ ਤੇ ਰਹਿ ਰਹੀ ਸੀ। ਉਸਨੇ ਇਹ ਵੀ ਦੱਸਿਆ ਹੈ ਕਿ ਪਿਛਲੇ ਦੋ ਸਾਲ ਤੋਂ ਉਸਦੇ ਸਬੰਧ ਦੀਪਕ ਥਾਪਾ ਦੇ ਨਾਲ ਸਨ। 9 ਮਈ ਨੂੰ ਕਰੁਨਾ ਦੀ ਲਾਸ਼ ਕਮਰੇ ਦੀ ਗਰਿੱਲ ਨਾਲ ਲਟਕਦੀ ਹੋਈ ਮਿਲੀ ਅਤੇ ਜਾਂਚ ਕਰਨ ਤੇ ਪਤਾ ਲੱਗਾ ਕਿ ਮੁਲਜ਼ਮ ਦੀਪਕ ਕਰੁਨਾ ਨੂੰ ਬੇਹਦ ਤੰਗ ਪ੍ਰੇਸ਼ਾਨ ਕਰਦਾ ਸੀ, ਜਿਸ ਦੇ ਚਲਦੇ ਉਸ ਨੇ ਫਾਹਾ ਲਗਾਕੇ ਖੁਦਕੁਸ਼ੀ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਜਦ ਕਰੁਨਾ ਦੇ ਮੋਬਾਇਲ ਫੋਨ ਦੇ ਮੈਸੇਜ ਚੈੱਕ ਕੀਤੇ ਤਾਂ ਦੀਪਕ ਅਤੇ ਕਰੁਨਾ ਦੇ ਵਿਵਾਦ ਦਾ ਖੁਲਾਸਾ ਹੋਇਆ ਹੈ। ਦੀਪਕ ਥਾਪਾ ਦੇ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਹੈ।