ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 8 ਜੁਲਾਈ
ਲੁਧਿਆਣਾ ਚ ਕੁੱਝ ਦਿਨ ਪਹਿਲਾਂ ਮੀਂਹ ਵਿਚ ਨਹਾਉਣ ਗਏ ਬੱਚੇ ਦੀ ਛੱਪੜ 'ਚੋਂ ਲਾਸ਼ ਬਰਾਮਦ ਕੀਤੀ ਗਈ ਹੈ। ਬੱਚੇ ਦੇ ਗੁੰਮ ਹੋਣ ਸਬੰਧੀ ਉਸਦੇ ਪਰਿਵਾਰਕ ਮੈਂਬਰਾਂ ਨੇ ਸ਼ਿਕਾਇਤ ਵੀ ਦਰਜ ਕਰਵਾਈ ਸੀ। ਜਾਣਕਾਰੀ ਮੁਤਾਬਕ ਗੁਰਬੀਰ ਸਿੰਘ ਨੇ ਦਸਿਆ ਹੈ ਕਿ ਕੁਝ ਦਿਨ ਪਹਿਲੋਂ ਸਕੂਲ ਤੋਂ ਆਉਣ ਤੋਂ ਬਾਅਦ ਬਾਰਿਸ਼ ਵਿਚ ਨਹਾਉਣ ਘਰ ਤੋਂ ਬਾਹਰ ਚਲਾ ਗਿਆ ਸੀ। ਦੱਸ ਦਈਏ ਕਿ ਕਈ ਘੰਟਿਆਂ ਤਕ ਉਹ ਘਰ ਵਾਪਸ ਨਾ ਪਰਤਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਤਲਾਸ਼ੀ ਕਰਨੀ ਸ਼ੁਰੂ ਕਰ ਦਿਤੀ ਹੈ ਅਤੇ ਪਰਿਵਾਰਕ ਮੈਂਬਰ ਪੂਰੀ ਰਾਤ ਉਸ ਨੂੰ ਲਭਦੇ ਰਹੇ ਪਰ ਬੱਚੇ ਸਬੰਧੀ ਕੋਈ ਸੂਚਨਾ ਨਾ ਮਿਲੀ ਸੀ। ਨਾਲ ਹੀ ਸ਼ਾਮ ਨੂੰ ਇਲਾਕੇ ਦੇ ਕੁੱਝ ਲੋਕਾਂ ਨੇ ਗੁਰਬੀਰ ਦੀ ਲਾਸ਼ ਪਿੰਡ ਦੇ ਹੀ ਛੱਪੜ ਵਿਚ ਦੇਖੀ। ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਪੈਰ ਤਿਲਕਣ ਕਰਕੇ ਲੜਕਾ ਪਾਣੀ ਵਿੱਚ ਡਿੱਗ ਪਿਆ ਹੋਵੇਗਾ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪੁਲਿਸ ਨੇ ਅਗਲੀ ਕਾਰਵਾਈ ਕਰੇਗੀ।