ਬੀਬੀਐਨ ਨੈਟਵਰਕ ਪੰਜਾਬ, ਮਾਨਸਾ ਬਿਊਰੋ, 10 ਜੁਲਾਈ
‘ਚੋਰਨੀ’ ਗੀਤ ’ਤੇ ਅੱਜ ਸਿੱਧੂ ਦੇ ਪਿਤਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪ੍ਰਤੀ ਲੋਕਾਂ ਦਾ ਇਸ ਗੀਤ ਦੇ ਆਉਣ ਦੇ ਕੱਝ ਸਮੇਂ ਬਾਅਦ ਹੀ ਮਿਲੇ ਮਿਲੀਅਨ ਵਿਊ ਨਾਲ ਹੀ ਪਤਾ ਚੱਲਦਾ ਹੈ ਕਿ ਲੋਕਾਂ ਦਾ ਕਿੰਨਾ ਪਿਆਰ ਹੈ ਅਤੇ ਉਹ ਇਹ ਵੀ ਕਹਿ ਰਹੇ ਹਨ ਕਿ ਅੱਜ ਵੀ ਲੋਕਾਂ ਦੇ ਦਿਲਾਂ ’ਚ ਜਿਉਂਦਾ ਹੈ। ਜਾਣਕਾਰੀ ਅਨੁਸਾਰ ਦੱਸਿਆਂ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਦੀ ਕੀਤੀ ਇਹ ਕਮਾਈ ਹੈ ਅਤੇ ਜਿਨ੍ਹਾਂ ਨੇ ਸੁਣਨਾ ਹੈ ਉਹ ਸੁਣ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਸ ਗਾਣੇ ’ਤੇ ਵਿਊ ਆਉਣ ਬਾਅਦ ਕਈ ਟੀਵੀ ਚੈਨਲਾਂ ’ਤੇ ਬੁੱਧਜੀਵੀ ਭਰਾਵਾਂ ਨੇ ਕਿਹਾ ਹੈ ਕਿ ਇਸ ਗਾਣੇ ’ਚ ਕੋਈ ਮੈਸੇਜ਼ ਨਹੀਂ। ਪਰ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਵੀ ਉਸ ਨੂੰ ਬਹੁਤ ਜ਼ਿਆਦਾ ਚਾਹੁੰਦੇ ਹਨ। ਦੱਸ ਦੇਈਏ ਕਿ ਸਿੱਧੂ ਆਪਣੇ ਗਾਣੇ ’ਚ ਕਹਿੰਦਾ ਹੁੰਦਾ ਸੀ ਕਿ ਸਾਡੇ ਗੀਤ ਸਾਡੇ ਵਰਗਿਆਂ ਲਈ ਹਨ। ਮਿਊਜ਼ਿਕ ਦਾ ਕੰਮ ਅਤੇ ਗਾਉਣ ਦਾ ਕੰਮ ਸਾਡੇ ਬੇਟੇ ਦਾ ਨਿੱਜੀ ਹੈ ਅਤੇ ਕਿਸੇ ਨੂੰ ਇਨ੍ਹਾਂ ’ਤੇ ਪ੍ਰਤੀਕ੍ਰਿਆ ਦੇਣ ਦੀ ਕੀ ਲੋੜ ਪੈ ਜਾਂਦੀ ਹੈ। ਗਾਣਾ ਇਕ ਮਨੋਰੰਜਨ ਲਈ ਹੁੰਦਾ ਹੈ ਅਤੇ ਲੋਕ ਸੁਣ ਰਹੇ ਹਨ ਅਤੇ ਇਸ ਦੇ ਵਿਚ ਮਾੜੀ ਗੱਲ ਵੀ ਕੀ ਹੈ। ਸਿੱਧੂ ਮੂਸੇਵਾਲਾ ਦੀ ਮਾਤਾ ਨੇ ਇਸ ‘ਤੇ ਕਿਹਾ ਕਿ ਸਾਡੇ ਪੁੱਤ ਨੂੰ ਮਾੜਾ ਬੋਲਣ ਵਾਲੇ ਨੂੰ ਬੇਨਤੀ ਕਰਾਂਗੀ ਸਾਡੇ ਬੱਚੇ ਵਾਸਤੇ ਚੰਗਾ ਨਹੀਂ ਬੋਲਣਾ ਤਾਂ ਮਾੜਾ ਵੀ ਨਾ ਬੋਲੋ। ਸਿੱਧੂ ਮੂਸੇਵਾਲਾ ਜੇਕਰ ਮਰਿਆ ਵੀ ਹੈ ਤਾਂ ਬਹਾਦਰੀ ਨਾਲ ਮਰਿਆ, ਜ਼ਿੰਦਾਦਿਲੀ ਨਾਲ ਮਰਿਆ। ਉਸ ਵਿੱਚ ਦੋਗਲਾਪਣ ਨਹੀਂ ਸੀ। ਅਸੀਂ ਆਪਣੇ ਪੁੱਤਰ ’ਤੇ ਮਾਣ ਮਹਿਸੂਸ ਕਰਦੇ ਹਾਂ।