ਬੀਬੀਐਨ ਨੈਟਵਰਕ ਪੰਜਾਬ, ਗੁਰਦਾਸਪੁਰ ਬਿਊਰੋ, 10 ਜੁਲਾਈ
ਦੀਨਾਨਗਰ ਥਾਣਾ ਪੈਂਦੇ ਪਿੰਡ ਦੀ ਰਹਿਣ ਵਾਲੀ ਲੜਕੀ ਨਾਲ ਪਹਿਲਾਂ ਸਰੀਰਕ ਸਬੰਧ ਬਣਾਏ ਤੇ ਗਰਭਵਤੀ ਹੋਣ 'ਤੇ ਉਸ ਦਾ ਗਰਭਪਾਤ ਕਰਵਾ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਅਬੱਲਖੈਰ ਦੀ ਵਸਨੀਕ 21 ਸਾਲਾ ਦੀ ਲੜਕੀ ਦੇ ਪਿਤਾ ਨੇ ਦੱਸਿਆਂ ਹੈ ਕਿ ਮੁਲਜ਼ਮ ਪਾਸਟਰ ਜਸ਼ਨ ਗਿੱਲ ਵਾਸੀ ਅੱਬਲਖੈਰ ਦੇ ਘਰ ਚਰਚ ਹੋਣ ਦੇ ਕਾਰਨ ਉਸ ਦਾ ਪਰਿਵਾਰ ਉੱਥੇ ਆਉਂਦਾ-ਜਾਂਦਾ ਰਹਿੰਦਾ ਸੀ। ਦੱਸ ਦੇਈਏ ਕਿ ਮੁਲਜ਼ਮ ਨੇ ਉਸ ਦੀ ਲੜਕੀ ਨਾਲ ਜਬਰਨ ਸਰੀਰਕ ਸਬੰਧ ਬਣਾਏ ਅਤੇ ਇਸਦੇ ਦੌਰਾਨ ਹੀ ਉਹ ਗਰਭਵਤੀ ਹੋ ਗਈ। ਇਸ ਕਾਰੇ ਨੂੰ ਛੁਪਾਉਣ ਲਈ ਪਾਦਰੀ ਨੇ ਮੁਲਜ਼ਮ ਸਤਿੰਦਰਜੀਤ ਕੌਰ ਉਰਫ ਨਰਸ ਤੋਂ ਉਸਦੀ ਧੀ ਦਾ ਗਰਭਪਾਤ ਕਰਵਾ ਦਿੱਤਾ ਗਿਆ ਹੈ। ਅਤੇ ਨਾਲ ਹੀ ਗਰਭਪਾਤ ਸਹੀ ਢੰਗ ਨਾਲ ਨਾ ਹੋਣ ਕਾਰਨ ਉਸ ਦੇ ਪੇਟ 'ਚ ਇਨਫੈਕਸ਼ਨ ਪੈਦਾ ਹੋ ਗਈ ਹੈ। ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੀ ਐਸਆਈ ਅਮਨਦੀਪ ਕੌਰ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।