ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ, 10 ਜੁਲਾਈ
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਪੰਡੋਰੀ ਦੇ ਇਕ ਨੌਜਵਾਨ ਤੋਂ ਕੁਝ ਵਿਅਕਤੀਆਂ ਨੇ 1.60 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ। ਜਦੋਂ ਉਸ ਨੇ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਉਸ ਨੂੰ ਹੱਲ ਕਰਨ ਲਈ ਇਕ ਨੌਜਵਾਨ ਦਾ ਫੋਨ ਆਇਆ ਅਤੇ ਉਸ ਨੇ ਓਟੀਪੀ ਮੰਗ ਕੇ ਉਸ ਦੇ ਖ਼ਾਤੇ ਵਿਚੋਂ ਨਕਦੀ ਕੱਢ ਲਈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਵਾਸੀ ਐੱਸਜੀ ਇਨਕਲੇਵ, ਮਜੀਠਾ ਰੋਡ, ਪੰਡੋਰੀ ਵੜੈਚ ਨੇ ਦੱਸਿਆ ਹੈ ਕਿ ਉਸ ਨੂੰ ਪੇਟੀਐਮ ’ਤੇ ਸੁਨੇਹਾ ਮਿਲੀਆ ਸੀ ਕਿ ਉਹ ਵਰਿਆਮ ਨੰਗਲ ਟੋਲ ਪਲਾਜ਼ਾ ਪਾਰ ਕਰ ਗਿਆ ਹੈ ਅਤੇ ਉਸ ਦੇ 235 ਰੁਪਏ ਕੱਟ ਲਏ ਗਏ। ਦੱਸ ਦਈਏ ਕਿ ਇਹ ਸੁਨੇਹਾ ਉਸ ਦੀ ਪਤਨੀ ਰਮਿੰਦਰਜੀਤ ਕੌਰ ਨੂੰ ਆਇਆ ਸੀ। ਉਸ ਨੇ ਇਸ ਪੈਸੇ ਦੀ ਕੱਟਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਅਗਲੇ ਦਿਨ ਜਦੋਂ ਉਨ੍ਹਾਂ ਵਰਿਆਮ ਨੰਗਲ ਟੋਲ ਪਲਾਜ਼ਾ ਦੀ ਗ੍ਰਾਹਕ ਸੇਵਾ ਤੋਂ ਫੋਨ ਨੰਬਰ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨੰਬਰ ਨਹੀਂ ਚੱਲਿਆ। ਜਾਣਕਾਰੀ ਮੁਤਾਬਿਕ ਦੂਜੇ ਪਾਸੇ ਉਸ ਨੇ ਇੰਟਰਨੈੱਟ ਤੋਂ ਹੈਲਪਲਾਈਨ ਨੰਬਰ ਕੱਢੇ, ਜਿਸ ਵਿਚ ਉਸ ਨੂੰ ਇਕ ਨੰਬਰ ਮਿਲੀਆ ’ਤੇ ਸੰਪਰਕ ਕੀਤਾ ਗਿਆ ਹੈ, ਜਿਸ ’ਤੇ ਐੱਮ ਰਾਜੀਵ ਸ਼ੁਕਲਾ ਨੇ ਖੁਦ ਨੂੰ ਫਾਸਟੈਗ ਕੰਪਨੀ ਦਾ ਕਸਟਮਰ ਕੇਅਰ ਐਗਜ਼ੀਕਿਊਟਿਵ ਦੱਸਿਆ ਹੈ। ਉਸ ਨੇ ਉਸ ਨੂੰ ਫਾਸਟੈਗ ਦੇ ਕੁਝ ਵੇਰਵੇ ਭਰਨ ਲਈ ਇਕ ਲਿੰਕ ਭੇਜਿਆ। ਉਸ ਦੇ ਓਟੀਪੀ ਪੇਯੂ ਜੀਓ ਮਾਰਟ ਆਈਡੀ ਵਾਲੇ ਵੈਲੇਟ ਵਿਚੋਂ 160479 ਰੁਪਏ ਦੀ ਰਕਮ ਕੱਟ ਲਈ ਗਈ ਹੈ। ਮੁਲਜ਼ਮਾਂ ਨੇ ਉਸ ਦੇ ਖਾਤੇ ਵਿਚੋਂ ਉਕਤ ਰਕਮ ਠੱਗ ਲਈ ਸੀ। ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।