ਬੀਬੀਐਨ ਨੈਟਵਰਕ ਪੰਜਾਬ, ਫਿਰੋਜ਼ਪੁਰ ਬਿਊਰੋ, 10 ਜੁਲਾਈ
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ 6 ਸਾਲ ਤੋਂ ਬੰਦ ਵਿਚਾਰਅਧੀਨ ਕੈਦੀ ਵਿਸ਼ਨੂੰ ਵਾਸੀ ਫਾਜ਼ਿਲਕਾ ਤਹਿਸੀਲ ਅਬੋਹਰ ਦੀ ਰਾਤ ਬੈਰਕ 'ਚ ਕਰੰਟ ਆਉਣ ਨਾਲ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ਤੇ ਜੱਜ ਜਾਂਚ ਲਈ ਸਿਵਲ ਹਸਪਤਾਲ ਪਹੁੰਚ ਰਹੇ ਹਨ। ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਸਾਥੀ ਕੈਦੀ ਹੜਤਾਲ ’ਤੇ ਚਲੇ ਗਏ ਹਨ। ਦੱਸ ਦੇਈਏ ਕਿ ਜੇਲ੍ਹ ਪ੍ਰਸ਼ਾਸਨ ਨੂੰ ਵੀ ਬੈਰਕ ਵਿੱਚ ਕਰੰਟ ਲੱਗਣ ਬਾਰੇ ਕਈ ਵਾਰ ਸ਼ਿਕਾਇਤ ਕੀਤੀ ਗਈ ਸੀ। ਪਰ ਉਨ੍ਹਾਂ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਰਾਤ ਨੂੰ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਭਰਾ ਮਹਿੰਦਰ ਨੇ ਦੱਸਿਆਂ ਹੈ ਕਿ ਉਹ ਫਰੀਦਕੋਟ ਮੈਡੀਕਲ ਕਾਲਜ 'ਚ ਉਸਦਾ ਪੋਸਟਮਾਰਟਮ ਕਰਵਾਉਣਾਂ ਚਾਹੁੰਦਾਂ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆਂ ਹੈ ਕਿ ਉਹ ਅੰਡਰ ਟਰਾਇਲ ਸੀ। ਪਰ ਉਸ ਨੂੰ ਕੈਦੀਆਂ ਦੀ ਬੀ ਕਲਾਸ ਬੈਰਕ ਵਿੱਚ ਰੱਖਿਆ ਗਿਆ ਸੀ।ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।