ਬੀਬੀਐਨ ਨੈਟਵਰਕ ਪੰਜਾਬ, ਬਠਿੰਡਾ ਬਿਊਰੋ, 10 ਜੁਲਾਈ
ਭਾਰਤੀ ਫੌਜ ਦੇ ਬਠਿੰਡਾ ਮਿਲਟਰੀ ਸਟੇਸ਼ਨ ’ਤੇ ਚਾਰ ਜਵਾਨਾਂ ਦੀ ਹੱਤਿਆ ਦੇ ਦੋਸ਼ੀ ਜਵਾਨ ਲਾਈਵ ਡਿਟੈਕਟਰ ਟੈਸਟ ਹੋਵੇਗਾ। ਉਨ੍ਹਾਂ ਨੇ ਦੱਸਿਆ ਹੈ ਕਿ ਸਥਾਨਕ ਅਦਾਲਤ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਮੁਲਜ਼ਮਾਂ ਦੇ ਝੂਠ ਦਾ ਪਤਾ ਲਾਉਣ ਲਈ ਲਾਈਵ ਡਿਟੈਕਟਰ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਨੂੰ ਪੋਲੀਗ੍ਰਾਫ ਟੈਸਟ ਲਈ ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀ ਨਵੀਂ ਦਿੱਲੀ ਲਿਜਾਇਆ ਜਾਵੇਗਾ। ਦੱਸ ਦਈਏ ਕਿ ਬਠਿੰਡਾ ਫੌਜੀ ਛਾਉਣੀ ਵਿਚ ਤਾਇਨਾਤ ਚਾਰ ਸਿਪਾਹੀ ਨੂੰ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਅਫਸਰਾਂ ਦੀ ਮੈੱਸ ਨੇੜੇ ਆਪਣੇ ਕਮਰੇ ਵਿਚ ਸੌਂ ਰਹੇ ਸਨ। ਜਾਣਕਾਰੀ ਦੇ ਮੁਤਾਬਿਕ ਵਾਰਦਾਤ ਦੇ ਪੰਜ ਦਿਨ ਬਾਅਦ ਬਠਿੰਡਾ ਪੁਲਿਸ ਨੇ ਆਪਣੇ ਸਾਥੀਆਂ ਦੇ ਕਤਲ ਦੇ ਦੋਸ਼ ਵਿਚ ਦੋਸ਼ੀ ਜਵਾਨ ਦੇਸਾਈ ਮੋਹਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਦੱਸ ਦਈਏ ਕਿ ਚਾਰ ਜਵਾਨਾਂ ਦੀ ਹੱਤਿਆ ਸਰੀਰਕ ਸ਼ੋਸ਼ਣ ਦੇ ਕਾਰਨ ਕੀਤੀ ਗਈ ਹੈ, ਪਰ ਇਸਦੇ ਸ਼ੱਕ ਨੂੰ ਪੁਖਤਾ ਕਰਨ ਲਈ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਇਆ ਹੈ। ਮੁਲਜ਼ਮ ਮੋਹਨ ਦੀ ਮਾਨਸਿਕ ਸਿਹਤ ਵੀ ਠੀਕ ਪਾਈ ਗਈ ਹੈ ਅਤੇ ਉਹ ਕਿਸੇ ਤਰ੍ਹਾਂ ਦੇ ਮਾਨਸਿਕ ਤਣਾਅ ਵਿਚ ਨਹੀਂ ਸੀ। ਅਪਰਾਧ ਗੁੱਸੇ ਵਿਚ ਨਹੀਂ ਕੀਤਾ ਗਿਆ ਸੀ, ਕਿਉਂਕਿ ਉਸ ਨੇ ਕਤਲਾਂ ਦੀ ਸਾਵਧਾਨੀ ਨਾਲ ਯੋਜਨਾ ਬਣਾਈ ਸੀ।