ADVERTISEMENT
ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 11 ਜੁਲਾਈ
ਉੱਤਰੀ ਭਾਰਤ ’ਚ ਲਗਾਤਾਰ ਹੋ ਰਹੇ ਮੀਂਹ ਦੇ ਕਾਰਨ ਟਮਾਟਰ ਦੀ ਕੀਮਤ ਅਸਮਾਨੀ ਚੜ੍ਹ ਗਈ ਹੈ। ਦੱਸ ਦਈਏ ਕਿ ਮੰਡੀ ’ਚ ਟਮਾਟਰ ਵੇਚਣ ਵਾਲੇ ਰਵੀ ਨੇ ਦੱਸਿਆ ਹੈ ਕਿ ਉਹ ਕਈ ਸਾਲਾਂ ਤੋਂ ਟਮਾਟਰ ਵੇਚ ਰਿਹਾ ਹੈ। ਉਸ ਨੇ ਏਨਾ ਮਹਿੰਗਾ ਟਮਾਟਰ ਪਹਿਲੀ ਵਾਰ ਵੇਚਿਆ ਹੈ। ਜਾਣਕਾਰੀ ਮੁਤਾਬਿਕ ਚੰਗੀ ਗੁਣਵਤਾ ਵਾਲਾ ਟਮਾਟਰ 230 ਰੁਪਏ ਕਿੱਲੋ ਤੇ ਬਹੁਤ ਹਲਕੀ ਕੁਆਲਿਟੀ ਦਾ ਟਮਾਟਰ 170 ਤੋਂ 180 ਰੁਪਏ ਪ੍ਰਤੀ ਕਿੱਲੋ ਵੀ ਵਿਕਿਆ ਹੈ ਅਤੇ ਟਮਾਟਰ ਤੋਂ ਇਲਾਵਾ ਹੋਰਨਾਂ ਸਬਜ਼ੀਆਂ ਦੀਆਂ ਕੀਮਤਾਂ ’ਚ ਵੀ ਦੋ ਤੋਂ ਤਿੰਨ ਗੁਣਾ ਤੱਕ ਵਾਧਾ ਆਇਆ ਹੈ। ਬਾਰਿਸ਼ ਦੇ ਕਾਰਨ ਹੀ ਹਿਮਾਚਲ ਪ੍ਰਦੇਸ਼ ਦੇ ਰਸਤੇ ਬੰਦ ਹੋਣ ਦੇ ਕਾਰਨ ਫੁੱਲ ਗੋਭੀ ਮੰਡੀ ’ਚ ਨਹੀਂ ਪੁੱਜੀ ਹੈ। ਬਰਸਾਤ ਦੇ ਮੌਸਮ ’ਚ ਵੱਡੀ ਮਾਤਰਾ ’ਚ ਹਰੀਆਂ ਸਬਜ਼ੀਆਂ ਹਿਮਾਚਲ ਤੋਂ ਆਉਂਦੀਆਂ ਹਨ।
ADVERTISEMENT
ADVERTISEMENT