ਬੀਬੀਐਨ ਨੈਟਵਰਕ ਪੰਜਾਬ, ਜਲੰਧਰ ਬਿਊਰੋ, 12 ਜੁਲਾਈ
ਆਸਮਾਨ ਸਾਫ ਹੋਣ ਦੇ ਨਾਲ-ਨਾਲ ਬੱਦਲ ਛਾਏ ਰਹੇ ਪਰ ਮੀਂਹ ਨਹੀਂ ਪਿਆ। ਜਾਣਕਾਰੀ ਮੁਤਾਬਿਕ ਮੌਸਮ ਵਿਭਾਗ ਨੇ ਵੀ ਅਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ ਜਤਾਈ ਹੈ, ਜਦਕਿ ਮੌਸਮ ਫਿਰ ਤੋਂ ਵੀ ਵਿਗੜ ਸਕਦਾ ਹੈ। ਵੱਧ ਤੋਂ ਵੱਧ ਤਾਪਮਾਨ 29.2 ਡਿਗਰੀ ਸੈਲਸੀਅਸ ਤੋਂ ਵਧ ਕੇ 35.3 ਡਿਗਰੀ ਸੈਲਸੀਅਸ ਹੋ ਗਿਆ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 24.4 ਡਿਗਰੀ ਤੋਂ ਵਧ ਕੇ 25.2 ਡਿਗਰੀ ਸੈਲਸੀਅਸ ਹੋ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਦੇਰ ਰਾਤ ਅਤੇ ਤੜਕੇ 3.5 ਮਿਲੀਮੀਟਰ ਮੀਂਹ ਵੀ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਲੋਕ ਖੁਦ ਹੀ ਨਹਿਰ ਅਤੇ ਡਰੇਨ ਦੇ ਕਿਨਾਰਿਆਂ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਜ਼ਿਲ੍ਹਾ ਪ੍ਰਸ਼ਾਸਨ ਨੇ ਸਵੇਰੇ ਭਗਤ ਸਿੰਘ ਕਲੋਨੀ ਨੇੜੇ ਡਰੇਨ ਦੇ ਕੰਢੇ ਸਥਿਤ ਝੁੱਗੀਆਂ ਵਿੱਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਨਿਰਦੇਸ਼ ਦਿੱਤੇ ਪਰ ਲੋਕਾਂ ਕੋਲ ਕੋਈ ਆਸਰਾ ਨਾ ਹੋਣ ਕਾਰਨ ਉਹ ਰਾਤ ਭਰ ਸੜਕਾਂ ’ਤੇ ਹੀ ਰਹੇ। ਕਿ ਜੇਕਰ ਆਉਣ ਵਾਲੇ ਦਿਨਾਂ 'ਚ ਵੀ ਮੌਸਮ ਅਜਿਹਾ ਹੀ ਰਿਹਾ ਤਾਂ ਪਾਣੀ ਦਾ ਪੱਧਰ ਵਧਣ ਦਾ ਖਤਰਾ ਘੱਟ ਜਾਵੇਗਾ। ਹਾਲਾਂਕਿ ਨਗਰ ਨਿਗਮ ਨੇ ਇਹਤਿਆਤ ਵਜੋਂ ਸਾਰੇ ਪ੍ਰਬੰਧ ਕਰ ਲਏ ਹਨ। ਨਗਰ ਨਿਗਮ ਨੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਲਈ ਰੇਤ ਦੀਆਂ 10 ਹਜ਼ਾਰ ਬੋਰੀਆਂ ਦਾ ਪ੍ਰਬੰਧ ਵੀ ਕੀਤਾ ਹੈ।