ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 12 ਜੁਲਾਈ
ਪਤਨੀ ਨਾਲ ਘਰੇਲੂ ਝਗੜੇ ਤੋਂ ਬਾਅਦ ਇਕ ਵਿਅਕਤੀ ਨੇ ਆਪਣੀ ਮਾਸੀ ਅਤੇ ਸੱਸ ਨੂੰ ਵੀਡੀਓ ਕਾਲ ਕਰ ਕੇ ਫਾਹਾ ਲੈ ਲਿਆ। ਸੈਕਟਰ-34 ਥਾਣਾ ਪੁਲਸ ਮਾਮਲੇ 'ਚ ਤੁਰੰਤ ਕਾਰਵਾਈ ਕਰੇਗੀ। ਜਾਣਕਾਰੀ ਦੇ ਮੁਤਾਬਕ ਅਮਿਤ ਆਪਣੀ ਪਤਨੀ ਨਾਲ ਸੈਕਟਰ-44 ਸਥਿਤ ਇਕ ਮਕਾਨ 'ਚ ਰਹਿੰਦਾ ਸੀ। ਉਸ ਦਾ ਆਪਣੀ ਪਤਨੀ ਨਾਲ ਘਰੇਲੂ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਦੱਸ ਦਈਏ ਕਿ ਇਸ ਤੋਂ ਬਾਅਦ ਅਮਿਤ ਨੇ ਆਪਣੀ ਪਤਨੀ ਦੀ ਮਾਸੀ ਨੂੰ ਵੀਡੀਓ ਕਾਲ ਕਰ ਕੇ ਝਗੜੇ ਦੀ ਜਾਣਕਾਰੀ ਦਿੱਤੀ ਪਰ ਇਸ ਦੌਰਾਨ ਲਾਈਵ ਵੀਡੀਓ ਕਾਲ 'ਤੇ ਉਸ ਨੇ ਕਮਰੇ 'ਚ ਰੱਸੀ ਦੀ ਮਦਦ ਨਾਲ ਫਾਹਾ ਲੈ ਲਿਆ। ਇਸਦੇ ਦੌਰਾਨ ਹੀ ਉਸ ਦੀ ਪਤਨੀ ਘਰ ਦੇ ਦੂਜੇ ਕਮਰੇ ਵਿੱਚ ਮੌਜੂਦ ਸੀ। ਲੋਕ ਸਾਹਮਣੇ ਤੋਂ ਵੀਡੀਓ ਕਾਲ 'ਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਆਖਿਰਕਾਰ ਅਮਿਤ ਦੀ ਫਾਹਾ ਲੈਣ ਦੇ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਬੇਟੇ ਦੀ ਮੌਤ ਲਈ ਉਸਦੀ ਪਤਨੀ ਅਤੇ ਸਹੁਰੇ ਨੂੰ ਜ਼ਿੰਮੇਵਾਰ ਲਈ ਠਹਿਰਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।