ਬੀਬੀਐਨ ਨੈਟਵਰਕ ਪੰਜਾਬ, ਫਰੀਦਕੋਟ ਬਿਊਰੋ, 12 ਜੁਲਾਈ
ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਪੰਜਾਬ ਦੇ ਕੋਟਕਪੂਰਾ ਜ਼ਿਲ੍ਹੇ ਦੇ ਸ਼ਹਿਰ ਚ ਇੱਕ ਘਰ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਕੇ ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੱਸਿਆਂ ਜਾਂਦਾ ਹੈ ਕਿ ਤੜਕੇ ਕਰੀਬ 4 ਵਜੇ ਜਦੋਂ ਸਾਰਾ ਪਰਿਵਾਰ ਸੌਂ ਰਿਹਾ ਸੀ, ਤਾਂ ਕਮਰੇ ਦੀ ਛੱਤ ਅਚਾਨਕ ਡਿੱਗ ਗਈ। ਜਿਸਦੇ ਕਾਰਨ ਅੰਦਰ ਸੁੱਤੇ ਪਏ ਗਗਨਦੀਪ ਸਿੰਘ, ਉਸ ਦੀ ਪਤਨੀ ਕਮਲਜੀਤ ਕੌਰ ਅਤੇ ਉਨ੍ਹਾਂ ਦੇ ਤਿੰਨ ਸਾਲਾ ਪੁੱਤਰ ਗੁਰਕਮਲ ਗੈਵੀ ਦੀ ਮੌਤ ਹੋ ਗਈ। ਦੱਸ ਦੇਈਏ ਦਈਏ ਕਿ ਕਮਲਜੀਤ ਕੌਰ ਗਰਭਵਤੀ ਸੀ, ਇਸ ਲਈ ਮ੍ਰਿਤਕ ਗਗਨਦੀਪ ਸਿੰਘ ਦੇ ਮਾਮੇ ਦੀ 15 ਸਾਲਾ ਲੜਕੀ ਜੋ ਉਸ ਦੀ ਦੇਖਭਾਲ ਕਰਨ ਆਈ ਸੀ, ਉਹ ਵੀ ਉੱਥੇ ਹੀ ਸੁੱਤੀ ਪਈ ਸੀ, ਜਿਸਦੇ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇ ਰੌਲਾ ਪਾ ਰਹੇ ਸਨ। ਹਾਲਾਂਕਿ ਲੋਕਾਂ ਵੱਲੋਂ ਪੁਲਿਸ ਅਤੇ 108 ਐਂਬੂਲੈਂਸ ਨੂੰ ਸੂਚਨਾ ਦਿੱਤੀ ਗਈ ਪਰ ਕੋਈ ਵੀ ਮੌਕੇ 'ਤੇ ਨਹੀਂ ਪਹੁੰਚਿਆ ਹੈ। ਜਿਸ ਕਾਰਨ ਲੋਕਾਂ ਨੇ ਖੁਦ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਗਗਨਦੀਪ ਸਿੰਘ, ਉਸ ਦੀ ਪਤਨੀ ਕਮਲਜੀਤ ਕੌਰ ਅਤੇ ਪੁੱਤਰ ਗੈਵੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ।