ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 12 ਜੁਲਾਈ
ਅੱਜ ਬਰਨਾਲਾ ਜ਼ਿਲ੍ਹੇ ਦੇ ਵਿੱਚ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ, ਜਿਁਥੇ ਭੈਣੀ ਫੱਤਾ ਨੇੜੇ ਖੇਤਾਂ 'ਚ ਸੁੱਤੇ ਪਏ ਗੁਰਮੇਲ ਸਿੰਘ ਅਤੇ ਦੋਹਤਾ ਅਭਿਜੀਤ ਸਿੰਘ 'ਤੇ ਬਾਈਕ 'ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਸ ਦੇ ਨਾਲ ਹੀ ਸਿਰ 'ਚੋਂ ਜ਼ਿਆਦਾ ਖੂਨ ਵਹਿਣ ਦੇ ਕਾਰਨ ਨਾਨਾ ਦੀ ਮੌਤ ਹੋ ਗਈ ਅਤੇ ਦੋਹਤਾ ਗੰਭੀਰ ਜ਼ਖਮੀ ਹੋ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਉਨ੍ਹਾਂ ਨੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਨਾਨੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਚ ਭੇਜ ਦਿੱਤਾ ਗਿਆ ਹੈ। ਪਰ ਹਲੇ ਤਕ ਨਾ ਹੀ ਕਤਲ ਦੇ ਕਾਰਨਾਂ ਦਾ ਖੁਲਾਸਾ ਹੋਇਆ ਹੈ। ਪੁਲਿਸ ਥਾਣਾ ਤਪਾ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ADVERTISEMENT
ADVERTISEMENT
ADVERTISEMENT