ਬੀਬੀਐਨ ਨੈਟਵਰਕ ਪੰਜਾਬ ਹਿਮਾਚਲ ਬਿਊਰੋ, 12 ਜੁਲਾਈ
ਹਿਮਾਚਲ 'ਚ ਮਾਨਸੂਨ ਦੇ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਜਿਸਦੇ ਕਾਰਨ ਹੜ੍ਹ ਨੇ ਹੁਣ ਤੱਕ 80 ਲੋਕਾਂ ਦੀ ਮੌਤ ਲੈ ਲਈ ਹੈ ਅਤੇ ਇਸ ਦੇ ਨਾਲ ਹੀ 470 ਜਾਨਵਰਾਂ ਦੀ ਮੌਤ ਵੀ ਹੋ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਿ ਇਸ ਦੇ ਨਾਲ ਹੀ 900 ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ ਬਾਹਰ ਕੱਢੀਆਂ ਜਾ ਰਿਹਾ ਹੈ। ਫੌਜ ਦੇ ਹੈਲੀਕਾਪਟਰ ਰਾਹੀਂ ਚੰਦਰਤਾਲ ਤੋਂ ਪੰਜ ਬਿਮਾਰ ਅਤੇ ਬਜ਼ੁਰਗ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਚੰਦਰਤਾਲ 'ਚ ਕਰੀਬ 350 ਲੋਕ ਫਸੇ ਹੋਏ ਹਨ। ਹੁਣ ਤੱਕ 1050 ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਚੁੱਕਾ ਹੈ ਜਦਕਿ ਨੁਕਸਾਨ ਚਾਰ ਹਜ਼ਾਰ ਕਰੋੜ ਤੱਕ ਦੱਸਿਆਂ ਜਾ ਰਿਹਾ ਹੈ। ਰਾਜ ਵਿੱਚ ਤਿੰਨ ਐੱਨਐੱਚਜ਼ ਸਮੇਤ 1299 ਸੜਕਾਂ ਆਵਾਜਾਈ ਲਈ ਬੰਦ ਹਨ।ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਰਹਿਣ ਨਾਲ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਆ ਸਕਦੀ ਹੈ। ਮਾਨਸੂਨ 'ਚ ਹੁਣ ਤੱਕ 80 ਲੋਕਾਂ ਦੀ ਮੌਤ ਹੋ ਚੁੱਕੀ ਹੈ।ਅਜੇ ਵੀ 1500 ਦੇ ਕਰੀਬ ਪੀਣ ਵਾਲੇ ਪਾਣੀ ਦੀਆਂ ਸਕੀਮਾਂ ਪ੍ਰਭਾਵਿਤ ਹਨ। ਉਨ੍ਹਾਂ ਨੂੰ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਬੱਦਲਾਂ ਅਤੇ ਧੁੱਪ ਦੇ ਵਿਚਕਾਰ ਵੱਧ ਤੋਂ ਵੱਧ ਤਾਪਮਾਨ ਵਿੱਚ ਤਿੰਨ ਤੋਂ ਨੌਂ ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ।